ਆਪਣੇ ਹੀ ਘਰਦਿਆਂ ਵੱਲੋਂ ਅਗਵਾ ਹੋੋਈ ਲੜਕੀ ਨੂੰ ਪੁਲਿਸ ਨੇ ਕੀਤਾ ਬਰਾਮਦ - ਥਾਣਾ ਸਿਵਲ ਲਾਈਨ ਪੁਲਿਸ
🎬 Watch Now: Feature Video
ਬਠਿੰਡਾ: ਥਾਣਾ ਸਿਵਲ ਲਾਈਨ ਪੁਲਿਸ ਨੇ ਇੱਕ ਲੜਕੀ ਨੂੰ ਬਰਾਮਦ ਕੀਤਾ ਜਿਸ ਨੂੰ ਕੁੱਝ ਦਿਨ ਪਹਿਲਾਂ ਕਚਿਹੀਰੀ ਵਿੱਚੋਂ ਉਸਦੇ ਘਰਦਿਆਂ ਨੇ ਹੀ ਅਗਵਾ ਕਰ ਲਿਆ ਸੀ। ਡੀਐਸਪੀ. ਆਸਵੰਤ ਨੇ ਦੱਸਿਆ ਕਿ ਇੱਕ ਲੜਕੀ ਆਂਚਲ ਆਪਣੀ ਇੱਛਾ ਦੇ ਨਾਲ ਪ੍ਰਮੋਦ ਨਾਂਅ ਦੀ ਲੜਕੇ ਨਾਲ ਕੋਰਟ ਮੈਰਿਜ ਕਰਨ ਤੋਂ ਬਾਅਦ ਬਠਿੰਡਾ ਦੀ ਅਦਾਲਤ ਵਿੱਚ ਪਹੁੰਚੀ ਸੀ। ਕੋਰਟ ਏਰੀਆ ਦੇ ਅੰਦਰ ਹੀ ਲੜਕੀ ਦੇ ਰਿਸ਼ਤੇਦਾਰਾਂ ਨੇ ਲੜਕੇ ਦੇ ਨਾਲ ਜੰਮ ਕੇ ਮਾਰਕੁੱਟ ਕੀਤੀ ਅਤੇ ਲੜਕੀ ਨੂੰ ਜਬਰਨ ਆਪਣੇ ਨਾਲ ਲੈ ਗਏ। ਡੀਐਸਪੀ. ਆਸਵੰਤ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਪੁਲਿਸ ਟੀਮ ਨੇ ਲੜਕੀ ਨੂੰ ਸੁਨਾਮ ਵਿੱਚੋਂ ਬਰਾਮਦ ਕੀਤਾ, ਜਿਸ ਨੂੰ ਉਸਦੇ ਰਿਸ਼ਤੇਦਾਰ ਦੇ ਘਰ ਵਿੱਚ ਅਗਵਾ ਕਰਕੇ ਰੱਖਿਆ ਗਿਆ ਸੀ।