ਪੁਲਿਸ ਨੇ ਪਨਸਪ ਦੇ ਸਰਕਾਰੀ ਗੁਦਾਮ ਵਿੱਚੋਂ ਚੋਰੀ ਕਣਕ ਕੀਤੀ ਬਰਾਮਦ - ਕਸਬਾ ਨਕੋਦਰ ਦੀ ਪੁਲਿਸ
🎬 Watch Now: Feature Video

ਜਲੰਧਰ: ਜਲੰਧਰ ਦੇ ਕਸਬਾ ਨਕੋਦਰ ਦੀ ਪੁਲਿਸ ਨੇ ਪਨਸਪ ਦੇ ਗੋਦਾਮ ਵਿਚੋਂ ਚੋਰੀ ਕੀਤੀਆਂ ਕਣਕ ਦੀਆਂ ਬੋਰੀਆਂ ਸਮੇਤ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਜਦੋਂ ਉਨ੍ਹਾਂ ਇੱਕ ਕੈਂਟਰ ਨੂੰ ਰੋਕਿਆ ਤਾਂ ਉਸ ਵਿੱਚੋਂ 270 ਕਣਕ ਦੀਆਂ ਬੋਰੀਆਂ ਬਰਾਮਦ ਹੋਈਆਂ। ਪੁਲਿਸ ਦਾ ਕਹਿਣਾ ਕਿ ਮਹਿਤਪੁਰ ਪਨਸਪ ਦੇ ਗੋਦਾਮ ਵਿਚੋਂ ਬੋਰੀਆਂ ਚੋਰੀ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ 'ਚ ਇੱਕ ਕੈਂਟਰ ਡਰਾਈਵਰ ਹੈ, ਜਦਕਿ ਦੋ ਵਿਅਕਤੀ ਪਨਸਪ ਦੇ ਸਰਕਾਰੀ ਗੋਦਾਮਾਂ 'ਚ ਕੰਮ ਕਰਨ ਵਾਲੇ ਚੌਂਕੀਦਾਰ ਹਨ। ਪੁਲਿਸ ਵਲੋਂ ਫੜੇ ਗਏ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Last Updated : Apr 14, 2021, 3:13 PM IST