ਪੁਲਿਸ ਨੇ ਬਰਾਮਦ ਕੀਤੀ 1150 ਪੇਟੀ ਗੈਰ ਕਾਨੂੰਨੀ ਸ਼ਰਾਬ - ਪੁਲਿਸ ਨੇ ਕਾਬੂ ਕੀਤੀ 1150 ਪੇਟੀ ਗੈਰ ਕਾਨੂੰਨੀ ਸ਼ਰਾਬ
🎬 Watch Now: Feature Video
ਪੰਜਾਬ 'ਚ ਨਸ਼ੇ ਖਿਲਾਫ ਚੱਲ ਰਹੀ ਮੁਹਿੰਮ ਦੇ ਤਹਿਤ ਜਲੰਧਰ ਦੀ ਦੇਹਾਤੀ ਪੁਲਿਸ ਦੇ ਥਾਣਾ ਕਰਤਾਰਪੁਰ ਨੇ ਇੱਕ ਸ਼ਰਾਬ ਤਸਕਰ ਨੂੰ 1150 ਪੇਟੀ ਸ਼ਰਾਬ ਅਤੇ ਕੈਂਟਰ ਨਾਲ ਗਿਰਫਤਾਰ ਕੀਤਾ। ਡੀ.ਐਸ.ਪੀ. ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕਰਤਾਪੁਰ ਪੁਲਿਸ ਨੇ ਜੀ.ਟੀ. ਰੋਡ 'ਤੇ ਨਾਕੇ ਦੌਰਾਨ ਇੱਕ ਕੈਂਟਰ ਨੂੰ ਰੋਕਿਆ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਵਿੱਚੋਂ 1150 ਪੇਟੀ ਗੈਰ ਕਾਨੂੰਨੀ ਸ਼ਰਾਬ ਮਿਲੀ। ਸ਼ਰਾਬ ਹਿੱਟ ਪ੍ਰੀਮੀਅਰ ਮਾਰਕਾ ਦੀ ਸੀ ਜਿਸ 'ਤੇ ਸੇਲ ਇਨ ਅਰੁਣਾਚਲ ਪ੍ਰਦੇਸ਼ ਲਿਖਿਆ ਹੋਇਆ ਸੀ। ਡੀ.ਐਸ.ਪੀ. ਨੇ ਦੱਸਿਆ ਕਿ ਡਰਾਈਵਰ ਨੇ ਆਪਣਾ ਨਾਂ ਬੂਟਾ ਸਿੰਘ ਵਾਸੀ ਮੁਹਾਲੀ ਦੱਸਿਆ ਹੈ।