ਪੁਲਿਸ ਨੇ ਗੈਰ ਕਾਨੂੰਨੀ ਪਟਾਕਿਆਂ ਦਾ ਗੁਦਾਮ ਚਲਾ ਰਹੇ ਵਪਾਰੀ ਦੀ ਦੁਕਾਨ 'ਤੇ ਕੀਤੀ ਛਾਪੇਮਾਰੀ - ਸ੍ਰੀ ਤੁਲਸੀ ਰਾਮ ਮਾਰਕੀਟ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਸਥਾਨਕ ਪੁਲਿਸ ਨੇ ਬੀਤੀ ਰਾਤ ਨੂੰ ਤੁਲਸੀ ਰਾਮ ਮਾਰਕੀਟ ਵਿੱਚ ਬਿਨ੍ਹਾਂ ਲਾਇਸੈਂਸ ਦੇ ਪਟਾਕਿਆਂ ਦਾ ਗੁਦਾਮ ਚਲਾ ਰਹੇ ਇੱਕ ਵੱਡੇ ਵਪਾਰੀ ਦੇ ਗੋਦਾਮ ਉੱਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਛਾਪੇਮਾਰੀ ਵਿੱਚ ਵੱਡੇ ਵਪਾਰੀ ਦੀ ਦੁਕਾਨ ਵਿਚੋਂ ਪਟਾਕੇ ਜ਼ਬਤ ਕੀਤੇ ਹਨ। ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ 2 ਦੁਕਾਨਾਂ ਵਿੱਚ ਛਾਪੇਮਾਰੀ ਕੀਤੀ ਹੈ ਤੇ ਉਥੋਂ ਦੀ ਪਟਾਕੇ ਵੀ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।