ਪੁਲਿਸ ਅਧਿਕਾਰੀ ਹੀ ਬਣੇ ਨਸ਼ਾ ਤਸਕਰ, ਕਾਬੂ - Police officers in tarn taran
🎬 Watch Now: Feature Video
ਨਾਰਕੋਟਿਕ ਸੈਲ ਵੱਲੋਂ 29 ਅਕਤੂਬਰ ਨੂੰ ਪੱਟੀ ਬੱਸ ਸਟੈਂਡ ਨੇੜ੍ਹੇ ਤੋਂ ਰੇਨੂੰ ਬਾਲਾ ਨਾਂਅ ਦੀ ਇੱਕ ਮਹਿਲਾ ਏਐੱਸਆਈ ਅਧਿਕਾਰੀ ਨੂੰ ਉਸ ਦੇ ਸਾਥੀ ਨਿਸ਼ਾਨ ਸਿੰਘ ਸਣੇ ਹਿਰਾਸਤ 'ਚ ਲਿਆ ਹੈ। ਤਲਾਸ਼ੀ ਦੋਰਾਨ ਦੋਹਾਂ ਤੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਹ ਪੁਲਿਸ ਅਧਿਕਾਰੀ ਪਟਿਆਲਾ ਦੇ ਅਰਬਨ ਅਸਟੇਟ ਥਾਣੇ ਵਿੱਚ ਨਿਯੁਕਤ ਹਨ। ਇਸ ਬਾਰੇ ਡੀਐੱਸਪੀ ਪੱਟੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਏਐੱਸਆਈ ਰੇਨੂੰ ਬਾਲਾ ਕੋਲੋ ਬਰਾਮਦ ਕੀਤੀ ਗਈ ਹੈਰੋਇਨ ਉਹ ਆਪਣੇ ਪਤੀ ਏਐੱਸਆਈ ਸੁਰਿੰਦਰ ਸਿੰਘ ਕੋਲੋ ਲੈ ਕੇ ਆਈ ਸੀ। ਰੇਨੂੰ ਬਾਲਾ ਦੀ ਜਾਣਕਾਰੀ 'ਤੇ ਉਸਦੇ ਪਤੀ ਸੁਰਿੰਦਰ ਸਿੰਘ ਨੂੰ ਪੱਟੀ ਪੁਲਿਸ ਵੱਲੋਂ ਪਟਿਆਲਾ ਤੋਂ ਕਾਬੂ ਕਰ ਪੱਟੀ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਉਨ੍ਹਾਂ ਨੂੰ 2 ਦਿਨ ਦੇ ਰਿਮਾਂਡ 'ਤੇ ਭੇਜਿਆ ਹੈ।