ਜਲੰਧਰ ਹਾਈਵੇ 'ਤੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, 3 ਨੌਜਵਾਨ ਗ੍ਰਿਫ਼ਤਾਰ - ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਿਆ
🎬 Watch Now: Feature Video
ਜਲੰਧਰ: ਬੀਤੇ ਦਿਨੀਂ ਹਾਈਵੇ ਉੱਤੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਫਗਵਾੜਾ ਪੁਲਿਸ ਨੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਹਿਮ ਸਫ਼ਲਤਾ ਹਾਸਿਲ ਕੀਤੀ ਹੈ। ਜਿਨ੍ਹਾਂ ਤੋਂ ਇੱਕ ਪਿਸਟਲ, ਇੱਕ ਤੇਜ਼ਧਾਰ ਹਥਿਆਰ, ਖੋਹਿਆ ਹੋਇਆ ਇੱਕ ਟਰਾਲਾ, ਵਾਰਦਾਤ ਸਮੇਂ ਵਰਤਿਆ ਟਰੱਕ, 13.50 ਟਨ ਲੋਹੇ ਦੇ ਪਾਇਪ ਅਤੇ ਹੋਰ ਸਮਾਨ ਵੀ ਬਰਾਮਦ ਹੋਇਆ ਹੈ। ਗ੍ਰਿਫ਼ਤਾਰ ਨੌਜਵਾਨਾਂ ਦੀ ਪਹਿਚਾਣ ਹਰਜੋਤ ਸਿੰਘ ਵਾਸੀ ਫ਼ਤਿਹਪੁਰ ਥਾਣਾ ਜੰਡਿਆਲਾ ਗੁਰੂ, ਅਮਨਦੀਪ ਵਾਸੀ ਘਣੂਪੁਰ ਥਾਣਾ ਛੇਹਰਟਾ ਅਤੇ ਫ਼ਤਿਹ ਸਿੰਘ ਵਾਸੀ ਘਰਿਆਲਾ ਥਾਣਾ ਪੱਟੀ ਤਰਨਤਾਰਨ ਵਜੋ ਹੋਈ ਹੈ। ਇਸ ਦਾ ਖੁਲਾਸਾ ਆਈ.ਜੀ ਜਲੰਧਰ ਰੇਂਜ ਰਣਬੀਰ ਸਿੰਘ ਖੱਟੜਾ ਨੇ ਕੀਤਾ। ਪੁਲਿਸ ਵੱਲੋਂ ਇਨ੍ਹਾਂ ਤਿੰਨਾਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।