ਚੋਰੀ ਹੋਏ ਮੋਟਰ ਸਾਈਕਲ ਨੂੰ ਪੁਲਿਸ ਨੇ 12 ਘੰਟਿਆਂ ਵਿੱਚ ਲੱਭਿਆ - Police found the stolen motorcycle
🎬 Watch Now: Feature Video
ਰਾਏਕੋਟ: ਸ਼ੁਕਰਵਾਰ ਰਾਤ 8:30 ਵਜੇ ਰਾਏਕੋਟ ਦੇ ਵਸਨੀਕ ਜਗਦੇਵ ਸਿੰਘ ਦਾ ਗੁਰੂ ਨਾਨਕਪੁਰਾ ਮੁਹੱਲਾ ਰਾਏਕੋਟ ਵਿਖੇ ਤੋਂ ਮੋਟਰਸਾਈਕਲ ਚੋਰੀ ਹੋ ਗਿਆ ਸੀ ਜਿਸ ਨੂੰ ਪੁਲਿਸ ਨੇ 12 ਘੰਟਿਆਂ ਦੇ ਅੰਦਰ ਲੱਭ ਕੇ ਮਾਲਕ ਨੂੰ ਸੌਂਪ ਦਿੱਤਾ ਹੈ। ਇਸ ਦੀ ਜਾਣਕਾਰੀ ਏਐਸਆਈ ਰਜਿੰਦਰਪਾਲ ਸਿੰਘ ਨੇ ਦਿੱਤੀ। ਰਜਿੰਦਰਪਾਲ ਸਿੰਘ ਨੇ ਕਿਹਾ ਕਿ ਬੀਤੀ ਰਾਤ ਨੂੰ ਜਗਦੇਵ ਨੇ ਮੋਟਰਸਾਈਕਲ ਦੇ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੋਟਰਸਾਈਕਲ ਦੀ ਭਾਲ ਸ਼ੁਰੂ ਕਰ ਦਿੱਤੀ। ਭਾਲ ਦੌਰਾਨ ਉਨ੍ਹਾਂ ਨੂੰ ਮੋਟਰਸਾਈਕਲ ਸੀਲੋਆਣੀ ਰੋਡ ਦੀਆਂ ਝਾੜੀਆਂ ਵਿੱਚ ਮਿਲਿਆ। ਮੋਟਰਸਾਈਕਲ ਵਿੱਚ ਤੇਲ ਖ਼ਤਮ ਹੋਣ ਕਾਰਨ ਚੋਰਾਂ ਨੇ ਮੋਟਰਸਾਈਕਲ ਝਾੜੀਆਂ ਵਿੱਚ ਸੁੱਟ ਦਿੱਤਾ ਸੀ।