ਸੈਨੇਟਾਈਜ਼ਰ ਦੀ ਕਾਲਾ ਬਜ਼ਾਰੀ ਕਰਨ ਦੇ ਦੋਸ਼ 'ਚ ਦੁਕਾਨਦਾਰ 'ਤੇ ਮਾਮਲਾ ਦਰਜ - ਮੈਡੀਕਲ ਸੋਟਰ ਮਾਲਕ 'ਤੇ ਮਾਮਲਾ ਦਰਜ
🎬 Watch Now: Feature Video
ਤਰਨ ਤਾਰਨ : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਮਾਹਰਾਂ ਵੱਲੋਂ ਸੈਨੇਟਾਈਜ਼ਰ ਦੀ ਵਰਤੋਂ ਦੀ ਸਲਾਹ ਦਿੱਤੀ ਜਾ ਰਹੀ ਹੈ। ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੈਨੇਟਾਈਜ਼ਰ ਤੇ ਮਾਸਕ ਦੀ ਵਿਕਰੀ ਲਈ ਸਰਕਾਰੀ ਕੀਮਤ ਤੈਅ ਕੀਤੀ ਗਈ ਹੈ। ਤਰਨ ਤਾਰਨ ਦੀ ਥਾਣਾ ਗੋਇੰਦਵਾਲ ਪੁਲਿਸ ਵੱਲੋ ਡਰੱਗ ਇੰਸਪੈਕਟਰ ਦੇ ਨਾਲ ਸਾਂਝੀ ਕਾਰਵਾਈ ਕਰਦਿਆਂ ਖਡੂਰ ਸਾਹਿਬ ਦੇ ਇੱਕ ਮੈਡੀਕਲ ਸਟੋਰ ਦੇ ਮਾਲਕ ਉੱਤੇ ਵੱਧ ਕੀਮਤ 'ਤੇ ਸੈਨੇਟਾਈਜ਼ਰ ਵੇਚਣ 'ਤੇ ਇਸ ਦੀ ਕਾਲਾਬਜ਼ਾਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੌਕੇ ਦੇ ਉਕਤ ਮੁਲਜ਼ਮ ਦੀ ਦੁਕਾਨ ਚੋਂ ਸੈਨੇਟਾਈਜ਼ਰ ਦੀਆਂ 18 ਸ਼ੀਸ਼ੀਆਂ ਬਰਾਮਦ ਕੀਤੀਆਂ ਹਨ।