ਨਸ਼ਾ ਤਸਕਰ ਧਰਮਵੀਰ ਉਰਫ਼ 'ਭੋਲਾ' ਚੜ੍ਹਿਆ ਪੁਲਿਸ ਦੇ ਹੱਥੀ - ਨਸ਼ਾ ਤਸਕਰ ਧਰਮਵੀਰ
🎬 Watch Now: Feature Video
ਸੀਆਈਏ ਸਟਾਫ਼ ਮੁਹਾਲੀ ਨਸ਼ਾ ਤਸਕਰ ਧਰਮਵੀਰ ਨੂੰ ਕੁਰਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਧਰਮਵੀਰ ਕੁਰਾਲੀ ਵਿਖੇ ਲੁਕਿਆ ਹੋਇਆ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਛਾਪੇਮਾਰੀ ਕਰ ਧਰਮਵੀਰ ਨੂੰ 35 ਗ੍ਰਾਮ ਹੈਰੋਇਨ, 56 ਨਸ਼ੀਲੇ ਕੈਪਸੂਲ, ਇੱਕ 32 ਬੋਰ ਦੀ ਗੈਰ ਕਾਨੂੰਨੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਸਣੇ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਧਰਮਵੀਰ ਦੀ ਸਕਾਰਪਿਓ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਦੱਸਣਯੋਗ ਹੈ ਕਿ ਧਰਮਵੀਰ ਸਿੰਘ ਉਰਫ਼ ਭੋਲਾ ਕੁਰਾਲੀ ਦਾ ਰਹਿਣ ਵਾਲਾ ਹੈ, 'ਤੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦਾ ਕਾਰੋਬਾਰ ਕਰਦਾ ਰਿਹਾ ਸੀ। ਧਰਮਵੀਰ 'ਤੇ ਪਹਿਲਾਂ ਤੋਂ ਵੀ ਨਸ਼ਾ ਤਸਕਰੀ ਦੇ ਪੰਜ ਮੁਕੱਦਮੇ ਦਰਜ ਹਨ। ਭੋਲਾ ਪੀਜੀ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਨ੍ਹਾਂ ਨੂੰ ਨਸ਼ੇ ਦੀ ਲੱਤ ਲਗਾਉਂਦਾ ਸੀ। ਪੁਲਿਸ ਨੇ ਧਰਮਵੀਰ 'ਤੇ ਧਾਰਾ 21 ਤੇ 22 ਐੱਨਡੀਪੀਐੱਸ 'ਤੇ ਅਸਲਾ ਐਕਟ 25 ਤਹਿਤ ਥਾਣਾ ਕੁਰਾਲੀ ਵਿਖੇ ਮੁਕੱਦਮਾ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ।