ਮਰਦਾਂ ਤੋਂ ਵੱਧ ਔਰਤਾਂ ਕਰਦੀਆਂ ਨੇ ਨਸ਼ਾ ਸਪਲਾਈ, 8150 ਨਸ਼ੀਲੀ ਗੋਲੀਆਂ ਸਣੇ ਇੱਕ ਔਰਤ ਕਾਬੂ - ਔਰਤ ਨੂੰ ਕਾਬੂ ਕਰ ਲਿਆ
🎬 Watch Now: Feature Video
ਅਜਨਾਲਾ ਪੁਲਿਸ ਨੇ ਪਿੰਡ ਸ਼ਾਲੀਵਾਲ ਦੀ ਇੱਕ ਔਰਤ ਨੂੰ 8150 ਨਸ਼ੀਲੀ ਗੋਲੀਆਂ ਸਣੇ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਾਬੂ ਕੀਤੀ ਗਈ ਔਰਤ ਖੇਤਾਂ ’ਚ ਕੰਮ ਕਰਦੇ ਮਜ਼ਦੂਰਾਂ ਨੂੰ ਨਸ਼ੀਲੀ ਗੋਲੀਆਂ ਵੇਚਦੀ ਸੀ। ਜਿਸਦੀ ਜਾਣਕਾਰੀ ਪੁਲਿਸ ਨੂੰ ਹੋਈ ਤਾਂ ਪੁਲਿਸ ਨੇ ਔਰਤ ਨੂੰ ਕਾਬੂ ਕਰ ਲਿਆ। ਪੁਲਿਸ ਅਧਿਕਾਰੀ ਮੋਹਿਤ ਕੁਮਾਰ ਨੇ ਦੱਸਿਆ ਕਿ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਕਰ ਔਰਤ ਨੂੰ 8150 ਨਸ਼ੀਲੀ ਗੋਲੀਆਂ ਸਣੇ ਕਾਬੂ ਕੀਤਾ ਸੀ। ਫਿਲਹਾਲ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।