ਜਲੰਧਰ ਵਿੱਚ ਪੁਲਿਸ ਨੇ ਮੋਬਾਇਲ ਚੋਰ ਨੂੰ ਕੀਤਾ ਕਾਬੂ - ਫੋਨ
🎬 Watch Now: Feature Video
ਜਲੰਧਰ:ਬਾਵਾ ਖੇਲ ਦੀ ਪੁਲਿਸ ਨੇ ਇਕ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਕੋਲੋਂ ਇੱਕ ਓਪੋ ਦਾ ਫੋਨ ਬਰਾਮਦ ਕੀਤਾ ਗਿਆ ਹੈ। ਦੋਸ਼ੀ ਦੀ ਪਹਿਚਾਣ ਹਰਦੀਪ ਸਿੰਘ ਉਰਫ਼ ਹਨੀ ਪੁੱਤਰ ਕੁਲਵੰਤ ਸਿੰਘ ਵਾਰੀਆਨਾ ਵਾਸੀ ਦੇ ਵਜੋਂ ਹੋਈ ਹੈ। ਜਿਸ ਨੂੰ ਕੇਸ ਐਫਆਈਆਰ ਨੰਬਰ 155 379-ਬੀ ਆਈਪੀਸੀ ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਇਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਜਿਥੇ ਇਸ ਦਾ ਪੁਲੀਸ ਨੂੰ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ, ਇਸ ਤੋਂ ਅੱਗੇ ਦੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।