ਨਾਜਾਇਜ਼ ਹਥਿਆਰਾਂ ਸਣੇ 5 ਮੁਲਜ਼ਮ ਕਾਬੂ - Police arrest 5 people with illegal weapons
🎬 Watch Now: Feature Video
ਬਟਾਲਾ ਪੁਲਿਸ ਨੇ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ 5 ਵਿਅਕਤੀਆਂ ਨੂੰ ਨਾਜਾਇਜ਼ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਬਟਾਲਾ ਦੇ ਐਸਪੀ ਜਸਬੀਰ ਰਾਏ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਤਲਾਸ਼ੀ ਦੌਰਾਨ 2 ਬੋਰ ਪਿਸਤੌਲ, 2 ਮੈਗਜੀਨ, 3 ਜ਼ਿੰਦਾ ਕਾਰਤੂਸ, 2 ਰਿਵਾਲਵਰ, 32 ਬੋਰ ਸਮੇਤ 8 ਜ਼ਿੰਦਾ ਕਾਰਤੂਸ, ਚਾਰ 315 ਬੋਰ ਦੇਸੀ ਪਿਸਤੌਲ ਸਮੇਤ 2 ਕਾਰਤੂਸ ਅਤੇ 10 ਜ਼ਿੰਦਾ ਰੌਂਦ 12 ਬੋਰ ਬਰਾਮਦ ਹੋਏ ਹਨ।