ਵਿਆਹੁਤਾ ਨੇ ਨਿਗਲਿਆ ਜ਼ਹਿਰ, ਦੇਖੋ ਮਾਮਲਾ - ਵਿਆਹੁਤਾ ਨੇ ਨਿਗਲਿਆਂ ਜ਼ਹਿਰ
🎬 Watch Now: Feature Video
ਅੰਮ੍ਰਿਤਸਰ: ਵਿਆਹੁਤਾ (Married) ਰਾਜਵਿੰਦਰ ਕੌਰ ਵੱਲੋਂ ਜ਼ਹਿਰੀਲਾ ਪਦਾਰਥ (Toxic substances) ਨਿਗਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਰਾਜਵਿੰਦਰ ਕੌਰ ਦੀ ਹਾਲਾਤ ਕਾਫ਼ੀ ਨਾਜ਼ਕ ਬਣੀ ਹੋਈ ਹੈ। ਦੂਜੇ ਪਾਸੇ ਪੀੜਤ ਦੇ ਪੇਕੇ ਪਰਿਵਾਰ ਨੇ ਪੀੜਤ ਦੇ ਸਹੁਰੇ ਪਰਿਵਾਰ ‘ਤੇ ਜ਼ਬਰਨ ਜ਼ਹਿਰ ਦੇਣ ਦੇ ਇਲਜ਼ਾਮ ਲਗਾਏ ਹਨ। ਪੀੜਤ ਭਰਾ (Brother) ਦਾ ਕਹਿਣਾ ਹੈ ਕਿ ਉਸ ਦੀ ਭੈਣ ਦੇ ਪਤੀ ਦੇ ਬਾਹਰ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹਨ। ਜਿਸ ਕਰਕੇ ਉਸ ਨੇ ਇਹ ਹਰਕਤ ਕੀਤੀ ਹੈ। ਦੂਜੇ ਪਾਸੇ ਰਾਜਵਿੰਦਰ ਦੇ ਗੁਆਂਢੀ ਇਨ੍ਹਾਂ ਇਲਜ਼ਾਮਾਂ (Accusations) ਨੂੰ ਬੇਬੁਨਿਆਦ ਦੱਸ ਰਹੇ ਹਨ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।