ਨਿਹੰਗ ਸਿੰਘ ਨਾਲ ਵਾਇਰਲ ਫੋਟੋ ਤੋਂ ਬਾਅਦ ਪਿੰਕੀ ਕੈਟ ਦਾ ਬਿਆਨ, ਕਿਹਾ...

🎬 Watch Now: Feature Video

thumbnail
ਚੰਡੀਗੜ੍ਹ: ਸਿੰਘੂ ਕਤਲ ਮਾਮਲੇ 'ਚ ਜਿੰਮੇਵਾਰੀ ਲੈਣ ਵਾਲੇ ਨਿਹੰਗ ਸਿੰਘ ਦੀ ਤਸਵੀਰ ਕੇਂਦਰੀ ਮੰਤਰੀ ਨਰੇਂਦਰ ਤੋਮਰ ਨਾਲ ਸਾਹਮਣੇ ਆਈ ਸੀ। ਉਸ ਤਸਵੀਰ 'ਚ ਬਰਖ਼ਾਸਤ ਪੁਲਿਸ ਮੁਲਾਜ਼ਮ ਪਿੰਕੀ ਕੈਟ ਵੀ ਦਿਖਾਈ ਦੇ ਰਹੇ ਹਨ। ਇਸ ਨੂੰ ਲੈਕੇ ਪਿੰਕੀ ਕੈਟ ਵਲੋਂ ਸੋਸ਼ਲ ਮੀਡੀਆ 'ਤੇ ਆਪਣੇ ਪੱਖ ਰੱਖਦਿਆਂ ਬਿਆਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਉਹ ਨਿਹੰਗ ਸਿੰਘ ਨੂੰ ਨਹੀਂ ਜਾਣਦੇ। ਪਿੰਕੀ ਕੈਟ ਦਾ ਕਹਿਣਾ ਕਿ ਉਹ ਆਪਣੇ ਦੋਸਤ ਸੁਖਵਿੰਦਰ ਗਰੇਵਾਲ ਦੇ ਨਾਲ ਕੇਂਦਰੀ ਮੰਤਰੀ ਨਾਲ ਮੁਲਾਕਾਤ ਲਈ ਗਏ ਸਨ ਤਾਂ ਸਿੰਘੂ ਬਾਰਡਰ 'ਤੇ ਹੀ ਨਿਹੰਗ ਸਿੰਘ ਦੇ ਨਾਲ ਮੁਲਾਕਾਤ ਹੋਈ ਸੀ, ਜਿਸ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਨ ਲਈ ਨਾਲ ਜਾਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੇਰੇ ਨਾਲ ਝੂਠਾ ਇਸ ਨੂੰ ਜੋੜਦਾ ਹੈ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.