ਮੋਟਰਸਾਈਕਲ ਸਵਾਰ ਲੁਟੇਰੇ ਫਾਈਨਾਂਸ ਫਰਮ ਤੋਂ ਲੱਖਾਂ ਰੁਪਏ ਦੀ ਨਗਦੀ ਲੁੱਟ ਹੋਏ ਫਰਾਰ - ਫਾਈਨਾਂਸ ਫਾਰਮ ਤੋਂ ਲੱਖਾਂ ਰੁਪਏ ਦੀ ਨਗਦੀ ਲੁੱਟ ਹੋਏ ਫਰਾਰ

🎬 Watch Now: Feature Video

thumbnail

By

Published : Jan 5, 2022, 1:51 PM IST

ਜਲੰਧਰ:ਫਗਵਾੜਾ ਲੁੱਟ (Phagwara loot) ਦੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੋਟਰਸਾਈਕਲ ਸਵਾਰ ਲੁਟੇਰੇ ਫਾਈਨਾਂਸ ਫਰਮ ਤੋਂ ਲੱਖਾਂ ਰੁਪਏ ਦੀ ਨਗਦੀ ਲੁੱਟ (Lakhs looted from finance company) ਕੇ ਫਰਾਰ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਰਾਜਾ ਗਾਰਡਨ ਕਲੋਨੀ ਫਗਵਾੜਾ ਸਥਿਤ ਕਰਜ ਦੇਣ ਵਾਲੀ ਕੰਪਨੀ ਮਾਈਕਰੋ ਫਾਈਨਾਂਸ ਇੰਸਟੀਚਿਊਸ਼ਨ ਦੇ ਕਰਮਚਾਰੀ ਦਫਤਰ ਅੰਦਰ ਮੌਜੂਦ ਸਨ। ਉਸ ਦੇ ਚੱਲਦਿਆਂ ਵੀ ਲੁਟੇਰਿਆਂ ਵੱਲੋਂ ਅੰਦਰ ਵੜ ਕੇ ਲੁੱਟ ਖੋਹ ਕੀਤੀ ਗਈ। ਜਾਣਕਾਰ ਦੱਸਦੇ ਹਨਕਿ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ 2 ਲੁਟੇਰੇ ਪਿਸਤੌਲ ਦੀ ਨੋਕ ‘ਤੇ ਫਾਈਨਾਂਸ ਫਰਮ ਤੋਂ ਪੈਸਿਆਂ ਵਾਲੀ ਸੇਫ ਜਿਸ ਵਿਚ 4 ਲੱਖ 11 ਹਜ਼ਾਰ ਰੁਪਏ ਦੀ ਨਗਦੀ ਸੀ, ਲੈ ਕੇ ਫਰਾਰ ਹੋ ਗਏ। ਥਾਣਾ ਸਤਨਾਮਪੁਰਾ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਓਧਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਫਾਈਨਾਂਸ ਫਰਮ ਅਤੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਕੈਮਰਿਆ ਦੀ ਫੁਟੇਜ (CCTV footage) ਵੇਖ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਲੁਟੇਰਿਆ (Police is searching for robbers) ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.