ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਲੋਕਾਂ 'ਚ ਗੁੱਸਾ - petrol and diesel prices Hike
🎬 Watch Now: Feature Video
ਫ਼ਜ਼ਿਲਕਾ : ਲਗਾਤਾਰ ਤੇਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਨਜ਼ਰ ਆ ਰਿਹਾ ਹੈ। ਜਦੋਂ ਵੱਧ ਰਹੀਆਂ ਕੀਮਤਾਂ ਬਾਰੇ ਲੋਕਾਂ ਨਾਲ ਗੱਲ ਕੀਤੀ ਤਾਂ ਲੋਕਾਂ ਨੇ ਸਰਕਾਰ ਦੇ ਪ੍ਰਤੀ ਗੁੱਸਾ ਜ਼ਾਹਿਰ ਕੀਤਾ ਸਾਰੇ ਮੁਲਕਾਂ ਨਾਲੋਂ ਵੱਧ ਕੇ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਰੇਟ ਵੱਧ ਹੈ। ਇੱਥੇ ਹੀ ਬੱਸ ਨਹੀਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਗਏ ਅਥਾਹ ਵਾਧੇ ਅਤੇ ਲਗਾਤਾਰ ਸਬਸਿਡੀ ਨੂੰ ਘਟਾਉਣਾ ਲੋਕਾਂ ਨਾਲ ਧਰੋਹ ਹੈ। । ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵੱਲ ਤੁਰੰਤ ਧਿਆਨ ਦਿੰਦੇ ਹੋਏ ਇਸ ਦੀ ਕੀਮਤ ਘਟਾਏ ਤੇ ਜਨਤਾ ਨੂੰ ਰਾਹਤ ਦੇਵੇ।