ਗੋਡਸੇ ਨੂੰ ਦੇਸ਼ ਭਕਤ ਕਹਿਣ 'ਤੇ ਸਾਧਵੀ ਪ੍ਰੱਗਿਆ ਖ਼ਿਲਾਫ਼ ਸ਼ਿਕਾਇਤ ਦਰਜ - petition filed against sadhvi pragya

🎬 Watch Now: Feature Video

thumbnail

By

Published : Nov 29, 2019, 6:02 PM IST

ਸਮਾਜ ਸੇਵੀ ਐਮ ਰਾਜੂ ਨਈਅਰ ਵੱਲੋਂ ਲੋਕ ਸਭਾ ਸਾਂਸਦ ਸਾਧਵੀ ਪ੍ਰੱਗਿਆ ਖਿਲਾਫ ਮੁਜ਼ੱਫਰਪੁਰ ਸੀਜੀਐਮ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਰਾਜੂ ਨਈਅਰ ਨੇ ਕਿਹਾ ਕਿ 26 ਨਵੰਬਰ 2019 ਨੂੰ ਵੱਖ-ਵੱਖ ਚੈਨਲਾਂ ਤੇ ਇਹ ਦਿਖਾਇਆ ਗਿਆ ਕਿ ਸੰਸਦ ਵਿੱਚ ਸਾਧਵੀ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਹਥਿਆਰੇ ਨੱਥੂ ਰਾਮ ਗੌਡਸੇ ਨੂੰ ਦੇਸ਼ ਭਗਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਧਵੀ ਪ੍ਰੱਗਿਆ ਦੇ ਇਸ ਬਿਆਨ ਨਾਲ ਦੇਸ਼ ਨੂੰ ਕਾਫੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਾਧਵੀ ਪ੍ਰਗਿਆ ਨੂੰ ਜਲਦ ਤੋਂ ਜਲਦ ਬਰਖ਼ਾਸਤ ਕਰਨਾ ਚਾਹੀਦਾ ਹੈ। ਹਾਲਾਂਕਿ ਸਾਧਵੀ ਪ੍ਰਗਿਆ ਨੇ ਆਪਣੇ ਇਸ ਬਿਆਨ 'ਤੇ ਮਾਫ਼ੀ ਮੰਗ ਲਈ ਹੈ ਪਰ ਇਹ ਵਿਵਾਦ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.