ਪੰਜਾਬ ਸਰਕਾਰ ਦੇ ਵਾਅਦਿਆਂ ਦੀ ਖੁੱਲ੍ਹੀ ਪੋਲ - People protested
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13720583-165-13720583-1637739026990.jpg)
ਤਰਨਤਾਰਨ: ਪੰਜਾਬ ਸਰਕਾਰ (Government of Punjab) ਵੱਲੋਂ ਵਿਕਾਸ ਨੂੰ ਲੈਕੇ ਕੀਤੇ ਜਾ ਰਹੇ ਵਾਅਦੇ ਉਸ ਸਮੇਂ ਖੋਖਲੇ ਸਾਬਿਤ ਹੋ ਗਏ ਜਦੋਂ ਸ੍ਰੀ ਖਡੂਰ ਸਾਹਿਬ (Sri Khadoor Sahib) ਵਿੱਚ ਘਟੀਆਂ ਮਟੀਰੀਅਲ ਨਾਲ ਇੱਕ ਸੜਕ (road) ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਿਸ ਦਾ ਸਥਾਨਕ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ। ਇਸ ਮੌਕੇ ਸਥਾਨਕ ਲੋਕਾਂ ਨੇ ਸੜਕ (road) ਦਾ ਨਿਰਮਾਣ ਰੋਕ ਕੇ ਪੰਜਾਬ ਸਰਕਾਰ (Government of Punjab) ਅਤੇ ਸੜਕ (road) ਬਣਾਉਣ ਵਾਲੇ ਠੇਕੇਦਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਕਈ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ, ਪਰ ਪਿਛਲੇ ਲੰਬੇ ਸਮੇਂ ਤੋਂ ਇਸ ਦੀ ਹਾਲਾਤ ਕਾਫ਼ੀ ਖਸਦਾ ਸੀ ਅਤੇ ਸੜਕ ਦੇ ਨਿਰਮਾਣ ਨੂੰ ਲੈਕੇ ਇਨ੍ਹਾਂ ਵੱਲੋਂ ਸਥਾਨਕ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਸੀ।