ਰੂਪਨਗਰ ਦੇ ਬੱਸ ਅੱਡੇ ਨੂੰ ਤਬਦੀਲ ਕਰਨ ਦੇ ਫ਼ੈਸਲੇ ਦਾ ਲੋਕਾਂ ਨੇ ਕੀਤਾ ਵਿਰੋਧ - cm caiptan amrinder singh
🎬 Watch Now: Feature Video
ਪੰਜਾਬ ਸਰਕਾਰ ਵੱਲੋਂ ਰੂਪਨਗਰ ਦੇ ਬੱਸ ਅੱਡੇ ਨੂੰ ਮੋਜੂਦਾ ਥਾਂ ਤੋਂ ਤਬਦੀਲ ਕਰਕੇ ਪੁਲਿਸ ਲਾਈਨ ਦੇ ਪਿੰਡ ਭਿਓਰਾ ਨੇੜੇ ਬਣਾਉਣ ਦੇ ਫ਼ੈਸਲੇ ਦਾ ਰੂਪਨਗਰ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਇਲਾਕਾ ਸੰਘਰਸ਼ ਕਮੇਟੀ ਲੋਧੀਮਾਜਰਾ ਦੇ ਬੈਨਰ ਹੇਠ ਇਲਾਕਾ ਵਾਸੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਰੂਪਨਗਰ ਦੇ ਬੱਸ ਅੱਡੇ ਨੂੰ ਉਸ ਦੀ ਪਹਿਲਾਂ ਵਾਲੀ ਥਾਂ ਹੀ ਰਹਿਣ ਦਿੱਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੋਜੂਦਾ ਬੱਸ ਅੱਡਾ ਬਿਲਕੁਲ ਸਹੀ ਥਾਂ 'ਤੇ ਹੈ, ਜਿਸ ਦੇ ਨੇੜੇ ਮਿਨੀ ਸਕੱਤਰੇਤ, ਕਚਹਿਰੀਆਂ, ਸਕੂਲ, ਕਾਲਜ ਅਤੇ ਹਸਪਤਾਲ ਨਜ਼ਦੀਕ ਹਨ। ਜੇਕਰ ਬੱਸ ਅੱਡਾ ਇੱਥੋਂ ਬਦਲ ਕੇ ਪੁਲਿਸ ਲਾਈਨ ਦੇ ਨੇੜੇ ਚਲਿਆ ਗਿਆ ਤਾਂ ਆਮ ਲੋਕਾਂ ਨੂੰ ਭਾਰੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਵੇਗਾ।