ਵੈਕਸੀਨੇਸ਼ਨ ਦੀ ਘਾਟ ਨੂੰ ਲੈਕੇ ਲੋਕ ਹੋ ਰਹੇ ਖੱਜਲ-ਖੁਆਰ - ਤੀਸਰੀ ਲਹਿਰ
🎬 Watch Now: Feature Video
ਗੁਰਦਾਸਪੁਰ: ਪਿਛਲੇ ਤਿੰਨ ਦਿਨਾਂ ਤੋਂ ਕੋਰੋਨਾ ਵੈਕਸੀਨ ਖ਼ਤਮ ਹੋਣ ਕਾਰਨ ਗੁਰਦਾਸਪੁਰ ਵਿੱਚ ਲੋਕਾਂ ਨੂੰ ਕੋਰੋਨਾ ਵੈਕਸੀਨ ਨਹੀਂ ਲਗਾਈ ਜਾ ਸਕੀ। ਇਸ ਤੋਂ ਬਾਅਦ ਜਦੋਂ ਜ਼ਿਲ੍ਹੇ ਵਿਚ ਕੋਰੋਨਾ ਵੈਕਸੀਨ ਪਹੁੰਚੀ ਤਾਂ ਵੈਕਸੀਨੇਸ਼ਨ ਸੈਂਟਰ ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ ਜਿੱਥੇ ਨਾ ਤਾਂ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਸੀ ਅਤੇ ਜ਼ਿਆਦਾਤਰ ਲੋਕਾਂ ਨੇ ਮੂੰਹ ਦੇ ਉਪਰ ਮਾਸਕ ਵੀ ਨਹੀਂ ਲਗਾਇਆ ਹੋਇਆ ਸੀ ਜੇਕਰ ਲੋਕ ਇਵੇਂ ਹੀ ਕੋਰੋਨਾ ਤੋਂ ਬੇਪ੍ਰਵਾਹ ਰਹੇ ਤਾਂ ਆਉਣ ਵਾਲੀ ਤੀਸਰੀ ਲਹਿਰ ਵੱਡੇ ਪੱਧਰ ‘ਤੇ ਨੁਕਸਾਨ ਕਰ ਸਕਦੀ ਹੈ। ਇਸ ਸਬੰਧੀ ਜਦੋਂ ਵੈਕਸੀਨੇਸ਼ਨ ਸੈਂਟਰ ਵਿਚ ਵੈਕਸੀਨ ਲਵਾਉਣ ਪਹੁੰਚੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੈਕਸੀਨ ਲਗਾਉਣ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਪਿੰਡਾਂ ਵਿੱਚ ਬਹੁਤ ਘੱਟ ਵੈਕਸੀਨ ਪਹੁੰਚ ਰਹੀ ਹੈ ਜਿਸ ਕਰਕੇ ਲੋਕ ਵੈਕਸੀਨ ਲਗਾਉਣ ਤੋਂ ਵਾਂਝੇ ਰਹਿ ਰਹੇ ਹਨ।