ਕੋਰੋਨਾ ਵਾਇਰਸ: ਰਾਸ਼ਨ ਲੈਣ ਲਈ ਕਤਾਰਾਂ 'ਚ ਨਜ਼ਰ ਆਈ ਸ਼ਹਿਰ ਵਾਸੀਆਂ ਦੀ ਭੀੜ - Corona Virus in bathinda
🎬 Watch Now: Feature Video
ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ 31 ਮਾਰਚ ਤੱਕ ਲੋਕਾਂ ਨੂੰ ਘਰ 'ਚੋਂ ਘੱਟ ਤੋਂ ਘੱਟ ਬਾਹਰ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਧਾਰਾ 144 ਲਾਗੂ ਕੀਤੀ ਗਈ ਹੈ। ਇਸ ਦੇ ਚਲਦਿਆਂ ਬਠਿੰਡਾ ਵਿੱਚ ਲੋਕਾਂ ਦੀ ਰਾਸ਼ਨ ਲੈਣ ਲਈ ਕਈ ਘੰਟੇ ਤੱਕ ਆਈਟੀਆਈ ਚੌਕ ਨੇੜੇ ਇੱਕ ਰਾਸ਼ਨ ਦੇ ਡੀਪੂ ਵਿੱਚ ਕਤਾਰਾਂ ਲੱਗੀਆਂ ਹੋਈਆਂ ਹਨ। ਇਸ ਦੇ ਨਾਲ ਹੀ ਲੋਕ ਰਾਸ਼ਨ ਡਿੱਪੂ ਸੰਚਾਲਕ ਉੱਤੇ ਮਨਮਾਨੀ ਕਰਨ ਦਾ ਦੋਸ਼ ਵੀ ਲਾ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 20 ਤੋਂ ਵੱਧ ਲੋਕਾਂ ਦੇ ਇਕੱਠ ਹੋਣ 'ਤੇ ਪਾਬੰਦੀ ਲਗਾ ਰੱਖੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਾ ਫੈਲੇ ਪਰ ਇੱਥੇ 20 ਤੋਂ ਕਈ ਗੁਣਾਂ ਵੱਧ ਲੋਕ ਰਾਸ਼ਨ ਲੈਣ ਲਈ ਲਾਈਨਾਂ ਵਿੱਚ ਲੱਗੇ ਹੋਏ ਹਨ। ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸਮੱਸਿਆਂ ਦਾ ਹੱਲ ਕੀਤਾ ਜਾਵੇ।
Last Updated : Mar 20, 2020, 9:31 PM IST