ਮਾਨਸਾ ਸਿਵਲ ਹਸਪਤਾਲ 'ਚ ਲੋਕ ਉਡਾ ਰਹੇ ਨੇ ਕੋਰੋਨਾ ਹਦਾਇਤਾਂ ਦੀਆਂ ਧੱਜੀਆਂ - ਸਿਹਤ ਵਿਭਾਗ ਵੱਡੇ-ਵੱਡੇ ਦਾਅਵੇ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11541963-thumbnail-3x2-js.jpg)
ਮਾਨਸਾ: ਮਾਨਸਾ ਜਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਠੱਲ੍ਹ ਪਾਉਣ ਲਈ ਸਿਹਤ ਵਿਭਾਗ ਵੱਡੇ ਵੱਡੇ ਦਾਅਵੇ ਕਰ ਰਿਹਾ ਇਹ ਦਾਅਵੇ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਹਵਾ ਹੁੰਦੇ ਨਜਰ ਆ ਰਹੇ ਨੇ ਜਿੱਥੇ ਨਾ ਤਾ ਸਮਾਜਿਕ ਦੂਰੀ ਹੈ ਨਾ ਮਾਸਕ ਤੇ ਨਾ ਹੀ ਸੈਨੇਟਾਇਜਰ ਦਾ ਪ੍ਰਬੰਧ ਹੈ। ਕਤਾਰਾਂ ਵਿੱਚ ਖੜ੍ਹੇ ਲੋਕਾਂ ਨੇ ਸਿਹਤ ਵਿਭਾਗ ਉੱਤੇ ਖੱਜਲ ਖੁਆਰ ਕਰਨ ਦਾ ਦੋਸ਼ ਲਗਾਉਂਦਿਆ ਕਿਹਾ ਕਿ ਉਹ ਕਈ ਘੰਟਿਆ ਤੋਂ ਕੋਰੋਨਾ ਕਿੱਟ ਲੈਣ ਆਏ ਹਨ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਉਨ੍ਹਾਂ ਨਾਲ ਉਲਟਾ ਵਿਵਹਾਰ ਕਰ ਰਹੇ ਹਨ। ਦੂਜੇ ਪਾਸੇ ਐਸਐਮਓ ਨੇ ਕਿਹਾ ਕਿ ਕੋਰੋਨਾ ਦੇ ਵਧਦੇ ਕੇਸਾਂ ਕਾਰਨ ਕੋਰੋਨਾਂ ਕਿੱਟਾਂ ਦੀ ਸਪਲਾਈ ਵਿੱਚ ਦਿਕੱਤ ਆਈ ਜਿਸ ਕਰਕੇ ਲੋਕਾਂ ਨੂੰ ਕਿੱਟਾਂ ਦੇਣ ਵਿੱਚ ਮੁਸ਼ਕਲ ਹੋ ਰਹੀ ਹੈ।