ਪੀ.ਈ.ਜੀ ਦੇ ਗੋਦਾਮਾਂ ਵਿੱਚੋਂ ਨਿਕਲੀ ਸੁਸਰੀ ਨੇ ਲੋਕਾਂ ਦਾ ਸੌਣਾ ਕੀਤਾ ਦੁੱਭਰ - ferozpur updates
🎬 Watch Now: Feature Video
ਫ਼ਿਰੋਜ਼ਪੁਰ: ਮੱਖੂ ਰੋਡ ਜ਼ੀਰਾ ਦੇ ਕੋਲ ਪਿੰਡ ਬਹਿਕ ਗੁੱਜਰਾਂ ਵਿੱਚ ਪੀ.ਈ.ਜੀ ਦੇ ਗੋਦਾਮਾਂ ਵਿੱਚੋਂ ਆ ਰਹੀ ਸੁਸਰੀ ਨੇ ਪਿੰਡ ਵਾਸੀਆਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਗੁਦਾਮ ਵਿੱਚ ਹਰ ਸਾਲ ਸਰਕਾਰ ਵੱਲੋਂ ਫ਼ਸਲ ਸਟੋਰ ਕੀਤੀ ਜਾਂਦੀ ਹੈ। ਇਸ ਸੁਸਰੀ ਤੋਂ ਤੰਗ ਆਏ ਇੱਕ ਪਿੰਡ ਵਾਸੀ ਦਾ ਕਹਿਣਾ ਹੈ ਕਿ ਉਹ ਇਸ ਸੁਸਰੀ ਤੋਂ ਬਹੁਤ ਹੀ ਪ੍ਰੇਸ਼ਾਨ ਹਨ, ਰਾਤ ਨੂੰ ਸੌਣ ਸਮੇਂ ਉਨ੍ਹਾਂ ਦੇ ਬੱਚਿਆਂ ਦੇ ਕੰਨਾਂ ਵਿੱਚ ਵੜ ਜਾਂਦੀ ਹੈ। ਜਿਸ ਬਾਰੇ ਪਿੰਡ ਦੇ ਸਰਪੰਚ ਨੂੰ ਵੀ ਕਈ ਵਾਰ ਕਹਿ ਚੁੱਕੇ ਹਾਂ ਪਰ ਹਾਲੇ ਵੀ ਕੋਈ ਹੱਲ ਨਹੀਂ ਹੋਇਆ।