ਮਦਨਲਾਲ ਜਲਾਲਪੁਰਾ ਦਾ ਜਬਰਦਸਤ ਵਿਰੋਧ, ਲੋਕਾਂ ਦੇ ਸਵਾਲਾਂ ਤੋਂ ਭੱਜੇ ਜਲਾਲਪੁਰਾ ! - MLA Madanlalpura
🎬 Watch Now: Feature Video
ਪਟਿਆਲਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਤੋਂ ਪਹਿਲਾਂ ਕਾਂਗਰਸ ਵਿਧਾਇਕ ਮਦਨਲਾਲ ਜਲਾਲਪੁਰਾ ਦੀਆਂ ਮੁਸ਼ਕਿਲਾਂ ਵਧਦੀਆਂ ਵਿਖਾਈ ਦੇ ਰਹੀਆਂ ਹਨ। ਮਦਨਲਾਲ ਜਲਾਲਪੁਰਾ ਦਾ ਪੰਜ ਪਿੰਡਾਂ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਵੱਲੋਂ ਉਨ੍ਹਾਂ ’ਤੇ ਜ਼ਮੀਨੀ ਘਪਲੇ ਦੇ ਇਲਜ਼ਾਮ ਲਗਾਏ ਹਨ। ਇਲਾਕਵਾਸੀਆਂ ਦਾ ਕਹਿਣੈ ਕਿ ਉਨ੍ਹਾਂ ਦਾ ਪਿੰਡਾਂ ਵਿੱਚ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਕੋਈ ਸਮਾਗਮ ਹਲਕੇ ਵਿੱਚ ਰੱਖਿਆ ਗਿਆ ਸੀ ਅਤੇ ਉਹ ਵਿਧਾਇਕ ਨਾਲ ਸਵਾਲ ਜਵਾਬ ਕਰਨ ਪਹੁੰਚੇ ਸਨ ਜਿੱਥੇ ਕਿ ਵਿਧਾਇਕ ਦੇ ਪਹੁੰਚਣ ਤੋਂ ਪਹਿਲਾਂ ਹੀ ਮਾਹੌਲ ਖਰਾਬ ਹੋ ਗਿਆ। ਪਰੇਸ਼ਾਨ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਐਕੁਆਇਰ ਕੀਤੀ ਜ਼ਮੀਨ ਬਦਲੇ ਹੁਣ ਉਨ੍ਹਾਂ ਨੂੰ ਜ਼ਮੀਨ ਦਿੱਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।