ਪਠਾਨਕੋਟ ਪੁਲਿਸ ਨੇ ਨਸ਼ੇ ਖ਼ਿਲਾਫ਼ ਕੱਢੀ ਸਾਇਕਲ ਰੈਲੀ - ਸਾਈਕਲ ਰੈਲੀ
🎬 Watch Now: Feature Video
ਪਠਾਨਕੋਟ: ਪੰਜਾਬ 'ਚ ਨਸ਼ਾ ਕਾਰਨ ਬਹੁਤ ਸਾਰੇ ਨੌਜਵਾਨ ਮੌੌਤ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ, ਸਾਡੇ ਸਮਾਜ ਲਈ ਨਸ਼ਾ ਇੱਕ ਕੋਹੜ ਬਣਿਆ ਹੋਇਆ ਹੈ, ਅੱਜ ਹਰ ਇੱਕ ਸ਼ਖ਼ਸ ਆਪਣੇ ਆਪਣੇ ਲੈਵਲ ਤੇ ਇਸ ਨਸ਼ੇ ਦੇ ਖਾਤਮੇ ਦੇ ਲਈ ਲਗਾਤਾਰ ਕੋਸ਼ਿਸ ਕਰ ਰਿਹਾ ਹੈ, ਪੰਜਾਬ ਪੁਲਿਸ ਵੀ ਆਪਣੇ ਲੈਵਲ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲਗਾਤਾਰ ਯਤਨ ਕਰ ਰਹੀ ਹੈ। ਐਂਵੇ ਦਾ ਹੀ ਕੁੱਝ ਦੇਖਣ ਨੂੰ ਮਿਲਿਆ, ਪਠਾਨਕੋਟ ਵਿਖੇ ਜਿੱਥੇ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਇਕੱਠੇ ਹੋ ਕੇ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਨੌਜਵਾਨਾਂ ਨੂੰ ਇਸ ਨਸ਼ੇ ਦੇ ਖਾਤਮੇ ਦੇ ਲਈ ਪੁਲਿਸ ਦਾ ਸਹਿਯੋਗ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ। ਇਹ ਸਾਈਕਲ ਰੈਲੀ ਪਠਾਨਕੋਟ ਗਾਂਧੀ ਚੌਂਕ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ, ਫਿਰ ਗਾਂਧੀ ਚੌਕ ਆ ਕੇ ਸਮਾਪਤ ਹੋਈ।