ਨਵੇਂ ਸੀਐੱਮ ਨੂੰ ਲੈਕੇ ਪਰਗਟ ਸਿੰਘ ਦਾ ਵੱਡਾ ਬਿਆਨ - ਪਰਗਟ ਸਿੰਘ
🎬 Watch Now: Feature Video

ਚੰਡੀਗੜ੍ਹ: ਪੰਜਾਬ ਕਾਂਗਰਸ ‘ਚ (Punjab Congress) ਸੀਐੱਮ ਚਿਹਰੇ ਨੂੰ ਲੈਕੇ ਸਿਆਸੀ ਘਮਸਾਣ ਮੱਚਿਆ ਹੋਇਆ ਹੈ। ਇਸਦੇ ਚੱਲਦੇ ਹੀ ਮੀਟਿੰਗਾਂ ਦਾ ਦੌਰ ਜਾਰੀ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਕਈ ਹੋਰ ਵੱਡੇ ਆਗੂਆਂ ਦੇ ਵੱਲੋਂ ਵਿਧਾਇਕਾਂ ਤੇ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਦੇ ਵਿੱਚ ਸਾਰੇ ਹੀ ਆਗੂਆਂ ਤੋਂ ਸੀਐੱਮ ਚਿਹਰੇ ਨੂੰ ਲੈਕੇ ਫੀਡਬੈੱਕ ਲਿਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਪਰਗਟ ਸਿੰਘ ਦਾ ਵੀ ਬਿਆਨ ਨਵੇਂ ਸੀਐੱਮ ਚਿਹਰੇ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਨਵੇਂ ਸੀਐੱਮ ਚਿਹਰੇ ਜਲਦ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਗੱਲਬਾਤ ਜਾਰੀ ਹੈ।