ਸਿੱਖ ਸਦਭਾਵਨਾ ਦਲ ਨੇ ਕੈਬਿਨੇਟ ਮੰਤਰੀ ਸੋਨੀ ਨਿਵਾਸ 'ਤੇ ਦਿੱਤਾ ਪੰਥਕ ਹੋਕਾ - 328 saroop scariledge case
🎬 Watch Now: Feature Video
ਅੰਮ੍ਰਿਤਸਰ : 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸਿੱਖ ਸਦਭਾਵਨਾ ਦਲ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਸੋਨੀ ਦੇ ਨਿਵਾਸ ਸਥਾਨ ਦੇ ਬਾਹਰ ਪੰਥਕ ਹੋਕਾ ਦਿੰਦਿਆ, ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਅਤੇ ਉਨ੍ਹਾਂ ਦਾ ਸੁੱਤਾ ਜ਼ਮੀਰ ਜਗਾਉਣ ਸੰਬਧੀ ਕੌਸ਼ਿਸ਼ ਕੀਤੀ। ਇਸ ਮੌਕੇ ਗਲਬਾਤ ਕਰਦਿਆਂ ਦਲ ਦੇ ਆਗੂਆਂ ਨੇ ਕਿਹਾ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ ਹਨ ਅਤੇ ਉਨ੍ਹਾਂ ਦਾ ਲਾਪਤਾ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸ ਨੂੰ ਸੰਜੀਦਗੀ ਨਾਲ ਲੈਂਦਿਆਂ ਪੰਜਾਬ ਦੇ ਕੈਬਿਨੇਟ ਮੰਤਰੀ ਸੋਨੀ ਨੂੰ ਉਨ੍ਹਾਂ ਦੀ ਭਾਲ ਵਿੱਚ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।