ਦਿੱਲੀ 'ਚ ਸ਼ੰਘਰਸ਼ ਕਰ ਰਹੇ ਕਿਸਾਨਾਂ ਲਈ ਪਿੰਡ ਚਹਿਲਾਂ ਵਾਲੀ ਤੋਂ ਭੇਜੀ ਗਈ ਪੰਜੀਰੀ - ਪਿੰਡ ਚਹਿਲਾਂ ਵਾਲੀ
🎬 Watch Now: Feature Video
ਮਾਨਸਾ: ਦਿੱਲੀ 'ਚ ਕਿਸਾਨੀ ਅੰਦੋਲਨ ਦੇ ਪਹਿਲੇ ਸ਼ਹੀਦ ਧੰਨਾ ਸਿੰਘ ਚਹਿਲਾਂਵਾਲੀ ਦੇ ਪਿੰਡ ਤੋਂ ਸਾਬਕਾ ਸਰਪੰਚ ਪ੍ਰੇਮ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਸਾਨਾਂ ਲਈ ਪੰਜੀਰੀ ਤਿਆਰ ਕਰ ਕੇ ਦਿੱਲੀ ਲਈ ਭੇਜੀ। ਸਾਬਕਾ ਸਰਪੰਚ ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰ ਪਰਿਵਾਰ ਦੇ ਨਾਲ ਸੰਬੰਧਤ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਠੰਢ ਦੀਆਂ ਰਾਤਾਂ ਕੱਟਣੀਆਂ ਬਹੁਤ ਮੁਸ਼ਕਲ ਹਨ ਜਿਸਦੇ ਲਈ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪੰਜੀਰੀ ਤਿਆਰ ਕਰਕੇ ਦਿੱਲੀ ਵਿਖੇ ਭੇਜੀ ਜਾ ਰਹੀ ਹੈ।