ਮੇਰੇ 'ਤੇ FIR ਤਾਂ ਹੋਈ, ਪਰ ਮੈਨੂੰ ਫੜ ਕੇ ਦਿਖਾਵੇ ਕੈਪਟਨ: ਸੁਖਬੀਰ ਬਾਦਲ
🎬 Watch Now: Feature Video
ਬਿਜਲੀ ਅਤੇ ਪਾਣੀ ਨੂੰ ਲੈ ਕੇ ਅਕਾਲੀ ਪਾਰਟੀ ਵੱਲੋਂ ਲੰਬੀ ਦੇ ਬਿਜਲੀ ਘਰ ਵਿਚ ਧਰਨਾ ਦਿੱਤਾ ਗਿਆ। ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ। ਜਿਨ੍ਹਾਂ ਨੇ ਸੂਬਾ ਸਰਕਾਰ ਖਿਲਾਫ ਸ਼ਬਦੀ ਹਮਲੇ ਕੀਤੇ , ਕਿਹਾ ਕਿ ਕਾਗਰਸ ਦੀ ਸਰਕਾਰ ਦੇ ਮੁੱਖ ਮੰਤਰੀ ਨੇ ਪੂਰਾ ਰਾਜਕਾਲ ਸਿਰਫ ਸੋ ਕੇ ਗੁਜ਼ਾਰ ਦਿੱਤਾ। ਸੂਬੇ ਵੱਲ ਕੋਈ ਧਿਆਨ ਨਹੀਂ ਦਿੱਤਾ ਅੱਜ ਲੋਕ ਬਿਜਲੀ ਅਤੇ ਨਹਿਰੀ ਪਾਣੀ ਤੋਂ ਪ੍ਰੇਸ਼ਾਨ ਹਨ ਤੇ ਸੂਬੇ ਵੱਲ ਧਿਆਨ ਨਹੀਂ ਦਿੱਤਾ। ਕਾਂਗਰਸ ਨੇ ਆਉਂਦੇ ਹੀ ਥਰਮਲ ਵੇਚ ਦਿੱਤੇ, ਜਿਸ ਦੀ ਸਜਾ ਤੁਸੀਂ ਅੱਜ ਭੁਗਤ ਰਹੇ ਹੋ। ਹੁਣ ਸਿਰਫ਼ ਕੁੱਝ ਮਹੀਨੇ ਰਹਿ ਗਏ ਹਨ, 2022 ਵਿੱਚ ਅਕਾਲੀ ਬਸਪਾ ਦੀ ਸਰਕਾਰ ਬਣਨੀ ਤਹਿ ਹੈ। ਉਨ੍ਹਾਂ ਕੈਪਟਨ ਨੂੰ ਚੇਤਾਵਨੀ ਦਿੱਤੀ ਕੇ ਮੇਰੇ ਤੇ ਪਰਚੇ ਹੋ ਰਹੇ ਹਨ ਮੈਨੂੰ ਫੜ ਕੇ ਵਿਖਾਵੇ।