ਪਾਕਿ ਨੇ ਸਤਲੁਜ ਦੀ ਮਾਰ ਤੋਂ ਬਚਣ ਲਈ ਤੋੜਿਆ ਬੰਨ੍ਹ, ਭਾਰਤ ਦੇ ਸਰਹੱਦੀ ਇਲਾਕੇ ਦੀਆਂ ਫ਼ਸਲਾਂ ਡੁੱਬੀਆਂ - ਸਤਲੁਜ ਦਰਿਆ
🎬 Watch Now: Feature Video
ਸਤਲੁਜ ਦਰਿਆ ਲਗਾਤਾਰ ਆਪਣਾ ਕਹਿਰ ਢਾਹ ਰਿਹਾ ਹੈ ਜਿਸ ਨਾਲ ਫਿਰੋਜ਼ਪੁਰ ਦੇ ਕਈ ਇਲਾਕੇ ਹੜ੍ਹ ਦੀ ਮਾਰ ਝੱਲ ਰਹੇ ਹਨ। ਲੋਕਾਂ ਨੂੰ ਬਚਾਉਣ ਲਈ ਫ਼ੌਜ ਅਤੇ ਐਨ.ਡੀ.ਆਰ.ਐਫ਼ ਦੀਆਂ ਟੁਕੜੀਆਂ ਵਲੋਂ ਲਗਾਤਾਰ ਬਚਾਅ ਕਾਰਜ ਜਾਰੀ ਹੈ। ਦੂਜੇ ਪਾਸੇ, ਲਹਿੰਦਾ ਪੰਜਾਬ ਮਤਲਬ ਪਾਕਿਸਤਾਨ ਵੀ ਸਤਲੁਜ ਦੀ ਮਾਰ ਹੇਠ ਆ ਚੁੱਕਾ ਹੈ। ਪਾਕਿਸਤਾਨ ਨੇ ਵੀ ਸਰਹੱਦ ਨਾਲ ਲੱਗਦੇ ਕਈ ਪਿੰਡ ਖ਼ਾਲੀ ਕਰਵਾ ਦਿੱਤੇ ਹਨ। ਉੱਥੇ ਹੀ ਪਾਕਿਸਤਾਨ ਨੇ ਸਤਲੁਜ ਦੀ ਮਾਰ ਤੋਂ ਬੱਚਣ ਲਈ ਆਪਣੇ ਪਿੰਡ ਰੱਜੀ ਵਾਲਾ ਵਿੱਚ ਬਣਿਆ ਬੰਨ ਤੋੜ ਦਿੱਤਾ ਹੈ ਜਿਸ ਨਾਲ ਸਤਲੁਜ ਦਾ ਪਾਣੀ ਵਾਪਸ ਭਾਰਤੀ ਖੇਤਰ ਵਿਚ ਆ ਕੇ ਸਰਹੱਦੀ ਪਿੰਡਾਂ ਦੀਆਂ ਫ਼ਸਲਾਂ ਵਿਚ ਵੜ ਗਿਆ ਤੇ ਸਰਹੱਦੀ ਪਿੰਡ ਟੇਢੀ ਵਾਲਾ ਗਟੀ, ਰਾਜੋ ਕੇ ਅਤੇ ਹੋਰ ਕਈ ਪਿੰਡਾਂ ਦੀ ਹਜਾਰਾਂ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ।