ਗੁਰਦਾਸਪੁਰ ਨਾਲ ਸਬੰਧਤ ਇੱਕ ਹੋਰ ਵਿਅਕਤੀ ਚੰਡੀਗੜ੍ਹ 'ਚ ਪਾਇਆ ਗਿਆ ਕੋਰੋਨਾ ਪੌਜ਼ੀਟਿਵ - ਡੀਸੀ ਗੁਰਦਾਸਪੁਰ
🎬 Watch Now: Feature Video
ਗੁਰਦਾਸਪੁਰ: ਜ਼ਿਲ੍ਹੇ ਨਾਲ ਸਬੰਧਤ ਇੱਕ ਹੋਰ 68 ਸਾਲਾਂ ਵਿਅਕਤੀ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ ਜੋ ਚੰਡੀਗੜ੍ਹ ਵਿੱਚ ਆਪਣਾ ਕਿਡਨੀ ਦਾ ਇਲਾਜ ਕਰਵਾਉਣ ਲਈ ਗਿਆ ਸੀ। ਮਰੀਜ਼ ਦਾ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੋਰੋਨਾ ਟੈਸਟ ਕੀਤਾ ਗਿਆ ਹੈ ਜਿਸ ਵਿੱਚ ਉਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਦੇ ਚਲਦੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਵੱਲੋਂ ਮਰੀਜ਼ ਦੇ ਪਿੰਡ ਕ੍ਰਿਸ਼ਨਾ ਨਗਰ ਕਸਬਾ ਕਾਦੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਪਰਿਵਾਰ ਦੇ ਸੈਂਪਲ ਲਏ ਗਏ ਹਨ। ਇਸ ਨਾਲ ਗੁਰਦਾਸਪੁਰ ਵਿੱਚ ਕੁੱਲ 5 ਕੋਰੋਨਾ ਪੌਜ਼ੀਟਿਵ ਮਾਮਲੇ ਹੋ ਗਏ ਜਿੰਨਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ।