ਅੰਮ੍ਰਿਤਸਰ: ਪਿਛਲੇ ਦਿਨੀਂ ਜਾਰਜੀਆ ਵਿੱਚ ਹੋਏ ਇੱਕ ਦਰਦਨਾਕ ਹਾਦਸੇ ਦੌਰਾਨ ਮਾਰੇ ਗਏ 11 ਪੰਜਾਬੀ ਨੌਜਵਾਨਾਂ ਵਿੱਚੋਂ 4 ਦੇ ਮ੍ਰਿਤਕ ਸਰੀਰ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ਵਿਖੇ ਪਹੁੰਚੇ। ਜਿਨ੍ਹਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਉਬਰਾਏ ਵੱਲੋਂ ਭੇਜੀਆਂ ਗਈਆਂ ਐਂਬੂਲੈਂਸਾਂ ਰਾਹੀਂ ਉਨ੍ਹਾਂ ਦੇ ਘਰਾਂ ਨੂੰ ਭੇਜਿਆ ਗਿਆ।
ਨਨਾਣ/ਭਰਜਾਈ ਸਮੇਤ 4 ਮ੍ਰਿਤਕ ਦੇਹਾਂ ਪਹੁੰਚੀਆਂ ਪੰਜਾਬ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਆਗੂ ਗੋਕਲ ਚੰਦ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਦੇ ਯਤਨਾਂ ਸਦਕਾ ਜਾਰਜੀਆ ਹਾਦਸੇ ਵਿੱਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ਵਿੱਚੋਂ ਕੁੱਲ੍ਹ 4 ਮ੍ਰਿਤਕ ਦੇਹਾਂ ਪੰਜਾਬ ਲਿਆਂਦੀਆਂ ਗਈਆਂ ਹਨ, ਜਿਨ੍ਹਾਂ 'ਚ ਨਨਾਣ/ਭਰਜਾਈ ਅਮਰਿੰਦਰ ਕੌਰ ਅਤੇ ਮਨਿੰਦਰ ਕੌਰ ਤੋਂ ਇਲਾਵਾ ਗਗਨਦੀਪ ਸਿੰਘ ਅਤੇ ਵਰਿੰਦਰ ਸਿੰਘ ਸ਼ਾਮਲ ਸਨ। ਮ੍ਰਿਤਕ ਸਰੀਰ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ ਹਨ।
- ਸ਼ਹੀਦੀ ਸਭਾ ਲਈ ਪੁਲਿਸ ਦੀਆਂ ਤਿਆਰੀਆਂ ਮੁਕੰਮਲ, ਸੀਸੀਟੀਵੀ ਨਾਲ ਰੱਖੀ ਜਾਵੇਗੀ ਨਜ਼ਰ, ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਮੁਲਾਜ਼ਮ ਤਾਇਨਾਤ
- ਪ੍ਰਤਾਪ ਬਾਜਵਾ ਦਾ ਸੀਐੱਮ ਮਾਨ ਉੱਤੇ ਤੰਜ, ਕਿਹਾ-ਸੂਬੇ ਦੇ ਗੰਭੀਰ ਮੁੱਦਿਆਂ ਨੂੰ ਛੱਡ ਸੀਐੱਮ ਪੰਜਾਬ ਕ੍ਰਿਕਟ ਵੇਖਣ ਲਈ ਚੱਲੇ ਮੈਲਬੋਰਨ
- ਜਾਰਜੀਆ ਹਾਦਸੇ ਦਾ ਸ਼ਿਕਾਰ ਹੋਏ ਮਾਨਸਾ ਦੇ ਨੌਜਵਾਨ ਦੀ ਲਾਸ਼ ਪਹੁੰਚੀ ਜੱਦੀ ਪਿੰਡ, ਕੀਤਾ ਗਿਆ ਸਸਕਾਰ, ਪਰਿਵਾਰ ਨੇ ਸਰਕਾਰ ਖ਼ਿਲਾਫ਼ ਜਤਾਇਆ ਰੋਸ
ਸਮਾਜ ਸੇਵੀ ਉਬਰਾਏ ਨੇ ਕੀਤੀ ਸੇਵਾ
ਇਸ ਦੌਰਾਨ ਸਰਬੱਤ ਦਾ ਭਲਾ ਟਰੱਸਟ ਦੇ ਮੋਗਾ ਤੋਂ ਪ੍ਰਧਾਨ ਗੋਕਲ ਚੰਦ ਮੋਗਾ ਵੱਲੋਂ ਜਿੱਥੇ ਹਵਾਈ ਅੱਡੇ ਉੱਤੇ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਉੱਥੇ ਹੀ ਟਰੱਸਟ ਵੱਲੋਂ ਭੇਜੀਆਂ ਗਈਆਂ ਐਂਬੂਲੈਂਸਾਂ ਰਾਹੀਂ ਸਾਰੇ ਮ੍ਰਿਤਕ ਸਰੀਰ ਨੂੰ ਵੀ ਘਰਾਂ ਤੱਕ ਭੇਜਿਆ ਗਿਆ ਹੈ। ਮਾਮਲੇ ਸਬੰਧੀ ਖੁੱਦ ਡਾਕਟਰ ਐਸ.ਪੀ.ਸਿੰਘ ਉਬਰਾਏ ਨੇ ਦੱਸਿਆ ਕਿ ਉਨ੍ਹਾਂ ਆਪਣੀਆਂ ਜ਼ਿਲ੍ਹਾ ਟੀਮਾਂ ਰਾਹੀਂ ਸਬੰਧਿਤ ਪੀੜਤ ਪਰਿਵਾਰਾਂ ਨਾਲ ਲਗਾਤਾਰ ਰਾਬਤਾ ਰੱਖਿਆ ਹੋਇਆ ਹੈ ਅਤੇ ਜਲਦ ਹੀ ਪੀੜਤ ਪਰਿਵਾਰਾਂ ਦੀ ਆਰਥਿਕ ਸਥਿਤੀ ਮੁਤਾਬਕ ਉਨ੍ਹਾਂ ਲਈ ਢੁੱਕਵੀਂ ਮਹੀਨੇਵਾਰ ਪੈਨਸ਼ਨ ਤੋਂ ਇਲਾਵਾ ਉਨ੍ਹਾਂ ਦੇ ਖਸਤਾ ਹਾਲਤ ਘਰਾਂ ਨੂੰ ਮੌਕੇ ਅਨੁਸਾਰ ਨਵੇਂ ਬਣਾਉਣ ਜਾਂ ਮੁਰੰਮਤ ਕਰਨ ਆਦਿ ਲਈ ਮਦਦ ਕੀਤੀ ਜਾਵੇਗੀ। ਦੱਸ ਦਈਏ ਦਰਜਣ ਦੇ ਕਰੀਬ ਪੰਜਾਬੀਆਂ ਦੀ ਮੌਤ ਦਾ ਮਾਮਲਾ ਪੂਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਸਾਰੇ ਪੀੜਤਾਂ ਦੀ ਮੌਤ ਕਾਰਬਨ ਮੋਨੋਆਕਸਾਈਡ ਜ਼ਹਿਰ ਕਾਰਨ ਹੋਈ।