ਨਿਹੰਗ ਕਤਲ ਕੇਸ 'ਚ ਇੱਕ ਗ੍ਰਿਫ਼ਤਾਰ - ਮਾਨਸਾ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਬੀਤੀ 20 ਅਗਸਤ ਨੂੰ ਫਤਿਹਗੜ੍ਹ ਸਾਹਿਬ ਦੀਆਂ ਕਚਹਿਰੀਆਂ (Courts) ਦੇ ਗੇਟ ਕੋਲ ਨਿਹੰਗ ਸਿੰਘ ਦਾ ਇਕ ਅਣਪਛਾਤੇ ਨਿਹੰਗ ਸਿੰਘ ਵੱਲੋਂ ਦਿਨ ਦਿਹਾੜੇ ਤੇਜਧਾਰ ਹਥਿਆਰ (Sharp Weapons) ਨਾਲ ਕਤਲ ਕੀਤਾ ਸੀ। ਪੁਲਿਸ ਵੱਲੋਂ ਇਕ ਵਿਅਕਤੀ ਗ੍ਰਿਫ਼ਤਾਰ (Arrested) ਕਰਨ ਦਾ ਦਾਅਵਾ ਕਰਦੀ ਹੈ। ਜਾਂਚ ਅਧਿਕਾਰੀ ਮਹਿਮਾ ਸਿੰਘ ਦਾ ਕਹਿਣਾ ਹੈ ਕਿ ਇਕ ਵਿਅਕਤੀ ਨਿਹੰਗ ਸਿੰਘ ਦਾ ਕਤਲ ਕਰਕੇ ਫਰਾਰ ਹੋ ਗਿਆ ਸੀ। ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਜਿਸ ਵਿਚ ਨਿਹੰਗ ਸਿੰਘ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸਦੀ ਪਛਾਣ ਰਾਮ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਜਗਤਗੜ੍ਹ ਮਾਨਸਾ ਦੇ ਤੌਰ 'ਤੇ ਹੋਈ ਹੈ।