ਨਵੇ ਸਾਲ ਦੇ ਜਸ਼ਨ 'ਚ ਡੁੱਬੀ ਬਿਊਟੀਫੁੱਲ ਸਿਟੀ ਚੰਡੀਗੜ੍ਹ - happy new year 2020
🎬 Watch Now: Feature Video
ਚੰਡੀਗੜ੍ਹ: ਹਰ ਕੋਈ ਨਵੇਂ ਸਾਲ ਦੇ ਜਸ਼ਨ ਵਿੱਚ ਡੁੱਬਿਆ ਹੋਇਆ ਹੈ। ਜਿੱਥੇ ਇੱਕ ਪਾਸੇ 150 ਢੋਲੀਆਂ ਦੇ ਵੱਲੋਂ ਇਕੱਠੇ ਢੋਲ ਵਜਾ ਕੇ ਚੰਡੀਗੜ੍ਹੀਆਂ ਨੂੰ ਨਚਾਇਆ ਗਿਆ। ਉੱਥੇ ਸੈਕਟਰ 17 'ਚ ਆਏ ਲੋਕਾਂ ਦਾ ਕਹਿਣਾ ਸੀ ਉਹ ਦੂਰ-ਦੂਰ ਤੋਂ ਨਵੇਂ ਸਾਲ ਦਾ ਜਸ਼ਨ ਮਨਾਉਣ ਚੰਡੀਗੜ੍ਹ ਪਹੁੰਚੇ ਹਨ। ਢੋਲੀਆਂ ਵੱਲੋਂ ਢੋਲ ਵਜਾਏ ਜਾਣ ਤੋਂ ਬਾਅਦ ਸਾਰੇ ਹੀ ਲੋਕ ਆਪਣਾ ਪੈਰ ਥਿਰਕਣ ਤੋਂ ਨਹੀਂ ਸੀ ਰੋਕ ਪਾਏ ਅਤੇ ਨੱਚਣ ਲਈ ਮਜਬੂਰ ਹੋ ਗਏ। ਬੱਚੇ ਨੌਜਵਾਨ ਮੁੰਡੇ, ਕੁੜੀਆਂ, ਬਜ਼ੁਰਗ ਸਾਰੇ ਹੀ ਢੋਲ ਦੇ ਉੱਤੇ ਨੱਚ ਰਹੇ ਸਨ। ਸਭ ਨੇ ਵੱਖੋ ਵੱਖਰੇ ਤਰੀਕੇ ਨਾਲ ਨਵਾਂ ਸਾਲ ਦੇ ਆਉਣ ਦੀ ਖੁਸ਼ੀ ਮਨਾਈ ਅਤੇ ਨੱਚ ਗਾ ਕੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ।