ਲੁਧਿਆਣਾ 'ਚ ਵਧ ਰਹੇ ਕਰੋਨਾ ਦੇ ਮਾਮਲਿਆਂ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ - ਲੁਧਿਆਣਾ ਨਵੇਂ ਦਿਸ਼ਾ ਨਿਰਦੇਸ਼ ਜਾਰੀ
🎬 Watch Now: Feature Video
ਲੁਧਿਆਣਾ : ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰਨ ਅਹਿਮ ਫੈਸਲਾ ਲੈਂਦਿਆਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹੁਣ ਦੁਪਹਿਰ 12 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ 5 ਵਜੇ ਤੱਕ ਕਰਫਿਊ ਦੇ ਆਦੇਸ਼ ਜਾਰੀ ਕਰ ਦਿਤੇ ਹਨ। ਇਸੇ ਤਰ੍ਹਾਂ ਸਵੇਰੇ 5 ਵਜੇ ਤੋਂ ਲੈ ਕੇ 12 ਵਜੇ ਤਕ ਸਾਰੀਆਂ ਦੁਕਾਨਾਂ, ਨਿੱਜੀ ਦਫਤਰ, ਅਤੇ ਹੋਰ ਕੰਮ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹੋਟਲ, ਰੈਸਟੋਰੈਂਟ, ਕਾਫੀ ਸ਼ੌਪ, ਫਾਸਟ ਫ਼ੂਡ ਅਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ ਵਿੱਚ ਬੈਠਾ ਕੇ ਪਰੋਸਣ ਦੀ ਮਨਾਹੀ ਜਾਰੀ ਰਹੇਗੀ , ਸਿਰਫ ਸਕਣਗੇ ਡਿਲੀਵਰੀ ਕੀਤੀ ਜਾ ਸਕਦੀ ਹੈ। ਘਰਾਂ ਤਕ ਦੁੱਧ ਦੀ ਸਪਲਾਈ ਨੂੰ ਮੰਜੂਰੀ, ਜਦੋਂ ਕੇ ਐਲਪੀਜੀ ਸਿਲੰਡਰ, ਪੈਟਰੋਲ ਡੀਜ਼ਲ, ਮੈਡੀਕਲ ਲੈਬ, ਮੈਡੀਕਲ ਸਟੋਰ, ਬੈਂਕ, ਏ ਟੀ ਐਮ, ਸਾਰੀਆਂ ਟ੍ਰਾੰਸਪੋਰਟ, ਐਂਬੂਲੈਂਸ, ਆਕਸੀਜਨ ਵਾਹਨ, ਖੇਤੀ ਵਾਲੇ ਸੰਦਾਂ ਨੂੰ ਅਤੇ ਕਣਕ ਦੀ ਲਿਫਟਿੰਗ ਲਿਜਾਈ ਆਦਿ ਨੂੰ ਵੀ ਇਜਾਜ਼ਤ ਦਿੱਤੀ ਲਈ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਆਰਡਰ ਜਾਰੀ ਕੀਤੇ ਹਨ ਕਿ ਕਰਫ਼ਿਊ ਘੰਟਿਆਂ ਦੇ ਦੌਰਾਨ ਆਮ ਆਦਮੀ ਦੇ ਪੈਦਲ ਚੱਲਣ ਤੇ ਵੀ ਰੋਕ ਹੋਵੇਗੀ।