ਮੁੜ ਤੋਂ ਚਰਚਾ 'ਚ ਆਏ ਨੀਟੂ ਸ਼ਟਰਾਂ ਵਾਲਾ, ਵੇਖੋ ਅਨੋਖੀ ਵੀਡੀਓ - ਨੀਟੂ ਸ਼ਟਰਾਂ ਵਾਲਾ ਜਲੰਧਰ
🎬 Watch Now: Feature Video
ਲਗਾਤਾਰ ਵੱਧ ਰਹੀਆਂ ਪਿਆਜ ਦੀਆਂ ਕੀਮਤਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਲੋਕ ਪ੍ਰੇਸ਼ਾਨ ਹਨ, ਉਥੇ ਹੀ ਕੁਝ ਲੋਕਾਂ ਵੱਲੋਂ ਇਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਤੇ ਜਿਮਨੀ ਚੋਣਾਂ 'ਚ ਚਰਚਾ ਦਾ ਵਿਸ਼ਾ ਰਹਿਣ ਵਾਲੇ ਨੀਟੂ ਸ਼ਟਰਾਂ ਵਾਲਾ ਵੱਲੋਂ ਪਿਆਜਾਂ ਦੀ ਮਾਲਾ ਗਲ ਵਿੱਚ ਪਾ ਕੇ ਆਪਣੇ ਸਾਥੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਵੱਲੋਂ ਜਲੰਧਰ ਦੇ ਵੱਖ-ਵੱਖ ਚੌਂਕਾ 'ਚ ਪਿਆਜ਼ ਦੇ ਸਾਹਮਣੇ ਮੋਮਬੱਤੀ ਰੱਖ ਅਨੋਖਾ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ। ਨੀਟੂ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਜਾਣ-ਬੁਝ ਕੇ ਪਿਆਜ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਨੀਟੂ ਨੇ ਕਿਹਾ ਕਿ ਜਿਨ੍ਹੀਂ ਦੇਰ ਤੱਕ ਪਿਆਜ ਦੀਆਂ ਕੀਮਤਾਂ ਘੱਟ ਨਹੀਂ ਹੁੰਦੀਆਂ, ਉਨ੍ਹੀਂ ਦੇਰ ਤੱਕ ਉਹ ਗਲ ਚੋਂ ਪਿਆਜਾਂ ਦੀ ਮਾਲਾ ਨਹੀਂ ਉਤਾਰਣਗੇ।