thumbnail

By

Published : Feb 7, 2020, 11:51 PM IST

ETV Bharat / Videos

ਨਾਮਧਾਰੀ ਪੰਥ ਨੇ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਜਲਦ ਫੜਨ ਲਈ ਕੀਤਾ ਪ੍ਰਦਰਸ਼ਨ

ਮਾਤਾ ਚੰਦ ਕੌਰ ਦੀ ਹੱਤਿਆ ਦੇ ਮਾਮਲੇ 'ਚ ਨਾਮਧਾਰੀ ਪੰਥ ਦੇ ਲੋਕਾਂ ਵਿੱਚ ਭਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚਲਦੇ ਨਾਮਧਾਰੀ ਪੰਥ ਦੇ ਆਗੂਆਂ ਤੇ ਲੋਕਾਂ ਨੇ ਹੁਸ਼ਿਆਰਪੁਰ ਦੇ ਮਿੰਨੀ ਸੈਕਟਰੀਏਟ ਅੱਗੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ। ਇਸ ਦੇ ਨਾਲ ਹੀ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਜਲਦ ਫੜਨ ਬਾਰੇ ਜ਼ਿਲ੍ਹਾ ਮਾਲ ਅਫ਼ਸਰ ਨੂੰ ਮੰਗਪਤਰ ਦਿੱਤਾ ਹੈ। ਨਾਮਧਾਰੀ ਪੰਥ ਦੇ ਆਗੂਆਂ ਦਾ ਕਹਿਣਾ ਹੈ ਕਿ ਮਾਤਾ ਚੰਦ ਕੌਰ ਦੀ ਹੱਤਿਆ ਨੂੰ ਕਰੀਬ 4 ਸਾਲ ਹੋ ਚੁੱਕੇ ਹਨ, ਪਰ ਸੂਬਾ ਸਰਕਾਰ ਦੀ ਮਿਲੀ ਭਗਤ ਕਰਕੇ ਅੱਜੇ ਤਕ ਨਾ ਹੀ ਪੁਲਿਸ ਤੇ ਨਾ ਹੀ ਸੀਬੀਆਈ ਮੁਖ ਦੋਸ਼ੀਆਂ ਤੱਕ ਪਹੁੰਚ ਪਾਈ ਹੈ। ਨਾਮਧਾਰੀ ਪੰਥ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਮੁਖ ਦੋਸ਼ੀਆਂ ਨੂੰ ਨਾ ਫੜਿਆ ਗਿਆ ਤਾਂ ਇਹ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.