ਰਾਏਕੋਟ ਦੇ ਜੋੜ ਮੇਲੇ ਦੇ ਪਹਿਲੇ ਦਿਨ ਸਜਾਏ ਵਿਸ਼ਾਲ ਨਗਰ ਕੀਰਤਨ 'ਚ ਹੁੰਮ ਹੁਮਾ ਕੇ ਪੁੱਜੀਆਂ ਸੰਗਤਾਂ - ਨਗਰ ਕੀਰਤਨ 'ਚ ਹੁੰਮ ਹੁਮਾ ਕੇ ਪੁੱਜੀਆਂ ਸੰਗਤਾਂ
🎬 Watch Now: Feature Video
ਰਾਏਕੋਟ:ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਅਤੇ ਸਰਸਾ ਨਦੀ 'ਤੇ ਪਰਿਵਾਰ ਵਿਛੋੜੇ (Parivar Vichhora)ਤੋਂ ਉਪਰੰਤ ਮਾਛੀਵਾੜੇ ਦੇ ਜੰਗਲਾਂ 'ਚੋ ਲੰਘਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਲਮਗੀਰ, ਹੇਰਾਂ ਹੁੰਦੇ ਹੋਏ ਰਾਏਕੋਟ ਦੀ ਧਰਤੀ 'ਤੇ ਚਰਨ ਪਾਉਣ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC news) ਵੱਲੋਂ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐੱਸ.ਜੀ.ਪੀ.ਸੀ ਦੀ ਦੇਖ-ਰੇਖ ਹੇਠ ਗੁਰਦੁਆਰਾ ਟਾਹਲੀਆਣਾ ਸਾਹਿਬ (Gurdwara Tahliaana Sahib Raikot) ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ ਮਨਾਇਆ ਜਾਂਦਾ ਤਿੰਨ ਰੋਜਾ 'ਰਾਏਕੋਟ ਦਾ ਜੋੜ ਮੇਲਾ' ਅੱਜ ਵਿਸ਼ਾਲ ਨਗਰ ਕੀਰਤਨ ਨਾਲ ਆਰੰਭ ਹੋ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਵਿਸ਼ਾਲ ਨਗਰ ਕੀਰਤਨ (Nagar Kirtan marched at Raikot) ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਵਿਚ ਸ਼ੋਸ਼ਭਿਤ ਸਨ, ਉਥੇ ਹੀ ਨਗਾਰਾ, ਕਾਗਜੀ ਫੁੱਲਾਂ ਦੀ ਵਰਖਾ ਵਾਲਾ ਜਹਾਜ, ਬੈਂਡ ਵਾਜਿਆਂ ਅਤੇ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਦੇ ਬੱਚੇ ਨਗਰ ਕੀਰਤਨ ਦੀ ਸ਼ੋਭਾ ਨੂੰ ਚਾਰ ਚੰਦ ਲਗਾ ਰਹੇ ਸੀ, ਜਦੋਂਕਿ ਗੱਤਕਾ ਜੱਥੇ ਨੇ ਗੱਤਕਾ ਦੇ ਜੌਹਰਾਂ ਨਾਲ ਖਾਲਸਾਈ ਮਾਹੌਲ ਸਿਰਜਿਆ। ਨਗਰ ਕੀਰਤਨ ਦੀ ਆਰਭੰਤਾ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ (Jagjit Singh Talwandi member SGPC), ਮੈਨੇਜਰ ਗੁਰਸੇਵਕ ਸਿੰਘ, ਗ੍ਰੰਥੀ ਭਾਈ ਹਰਦੀਪ ਸਿੰਘ ਅਤੇ ਅਕਾਲੀ ਆਗੂ ਬਲਵਿੰਦਰ ਸਿੰਘ ਸੰਧੂ (Balwinder Singh Sanchu) ਨੇ ਪੰਜ ਪਿਆਰਿਆਂ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ।