ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ 'ਤੇ ਇੱਕ ਖਾਸ ਮਿਉਜ਼ੀਕਲ ਟ੍ਰੀਬਿਊਟ - ਸ਼ਿਵ ਕੁਮਾਰ ਬਟਾਲਵੀ ਨੂੰ ਮਿਉਜ਼ੀਕਲ ਟ੍ਰੀਬਿਊਟ
🎬 Watch Now: Feature Video
ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੇ 83ਵੇਂ ਜਨਮਦਿਨ ਮੌਕੇ ਉਨ੍ਹਾਂ ਨੂੰ ਈ.ਟੀ.ਵੀ ਭਾਰਤ ਵੱਲੋਂ ਮਿਉਜ਼ੀਕਲ ਟ੍ਰੀਬਿਊਟ ਦਿੱਤੀ ਗਈ। ਉਨ੍ਹਾਂ ਦੇ ਜਨਮ ਦਿਨ ਮੌਕੇ ਬਟਾਲਵੀ ਦੀ ਜ਼ਿੰਦਗੀ ਅਤੇ ਰਚਨਾਵਾਂ ਬਾਰੇ ਉਜਾਗਰ ਸਿੰਘ ਅੰਟਾਲ ਨਾਲ ਖਡਾਸ ਗੱਲਬਾਤ ਕੀਤੀ ਗਈ। ਸ਼ਿਵ ਕੁਮਾਰ ਬਟਾਲਵੀ ਉਜਾਗਰ ਸਿੰਘ ਅੰਟਾਲ ਦੇ ਪਿਤਾ ਦੇ ਮਿੱਤਰ ਸਨ। ਉਨ੍ਹਾਂ ਨੇ ਬਟਾਲਵੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਵੀ ਉਨ੍ਹਾਂ ਨੂੰ ਸੁਣਨ ਵਾਲਿਆਂ ਦੀ ਕਮੀ ਨਹੀਂ ਹੈ ਅਤੇ ਬਟਾਲਵੀ ਵਰਗਾ ਨਾ ਤਾਂ ਕਿਸੇ ਨੇ ਲਿਖਿਆ ਹੈ ਤੇ ਨਾ ਹੀ ਕੋਈ ਲਿਖ ਸਕਦਾ ਹੈ। ਇਸ ਮੌਕੇ ਬਟਾਲਵੀ ਵੱਲੋਂ ਲਿਖੀਆਂ ਗਈਆਂ ਕਵਿਤਾਵਾਂ ਨੂੰ ਸੁਣਾਉਂਦੇ ਹੋਏ ਭਾਵੁਕ ਵੀ ਹੋ ਗਏ। ਉਨ੍ਹਾਂ ਆਉਣ ਵਾਲੀ ਪੀੜ੍ਹੀ ਦੇ ਲੇਖਕਾਂ ਨੂੰ ਸ਼ਿਵ ਕੁਮਾਰ ਬਟਾਲਵੀ, ਪਾਸ਼, ਅੰਮ੍ਰਿਤਾ ਪ੍ਰੀਤਮ ਅਤੇ ਸੁਰਜੀਤ ਪਾਤਰ ਵਰਗੇ ਮਹਾਨ ਲੇਖਕਾਂ ਨੂੰ ਪੜ੍ਹਨ ਦਾ ਸੁਨੇਹਾ ਦਿੱਤਾ।