ਗਿਆਰਾਂ ਸਾਲ ਪਹਿਲਾਂ ਇਸ ਦਿਨ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ 10 ਹਥਿਆਰਬੰਦ ਅੱਤਵਾਦੀਆਂ ਨੇ ਲੜੀ ਵਾਰ ਤਰੀਕੇ ਨਾਲ ਸ਼ਹਿਰ ਵਿੱਚ ਅੱਤਵਾਦੀ ਧਮਾਕੇ ਅਤੇ ਗੋਲੀਬਾਰੀ ਕੀਤੀ। ਅੱਤਵਾਦੀਆਂ ਨੇ ਕਈ ਨਿਰਦੋਸ਼ ਲੋਕਾਂ ਨੂੰ 60 ਘੰਟਿਆਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ। ਤਾਜ ਮਹਿਲ ਪੈਲੇਸ ਹੋਟਲ, ਛਤਰਪਤੀ ਸ਼ਿਵਾਜੀ ਟਰਮਿਨਸ ਰੇਲਵੇ ਸਟੇਸ਼ਨ, ਲਿਓਪੋਲਡ ਕੈਫੇ ਇਸ ਹਮਲੇ ਵਿੱਚ ਸ਼ਹਿਰ ਦੇ ਸਾਰੇ ਹਿੱਸਿਆ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਹ ਹਮਲਾ ਜਿਸ ਨੇ ਪੂਰੀ ਦੁਨੀਆ ਵਿੱਚ ਸੁਰਖੀਆਂ ਬਣਾਈਆਂ ਸਨ। 26 ਨਵੰਬਰ ਦੀ ਰਾਤ ਨੂੰ ਤਕਰੀਬਨ 200 ਬੰਧਕਾਂ ਨੂੰ ਪੌੜੀਆਂ ਦੀ ਵਰਤੋਂ ਕਰਦਿਆਂ ਖਿੜਕੀਆਂ ਤੋਂ ਬਾਹਰ ਕੱਢਿਆ ਗਿਆ ਸੀ। ਨੈਸ਼ਨਲ ਸਿਕਿਓਰਟੀ ਗਾਰਡਜ਼ (ਐਨਐਸਜੀ) ਦੇ ਸੁੱਰਖਿਅਤ ਹੋਣ ਤੋਂ ਬਾਅਦ 29 ਨਵੰਬਰ 2008 ਦੀ ਸਵੇਰ ਨੂੰ ਇਸ ਹਮਲੇ ਅਤੇ ਕਬਜ਼ੇ ਨੂੰ ਅੰਤਮ ਰੂਪ ਦਿੱਤਾ ਗਿਆ। ਅਜਮਲ ਅਮੀਰ ਕਸਾਬ ਇਕਲੌਤਾ ਅੱਤਵਾਦੀ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਦ ਕਿ ਬਾਕੀਆ ਨੂੰ ਹਮਲੇ ਦੌਰਾਨ ਐਨਐਸਜੀ ਦੇ ਕਮਾਂਡੋਜ਼ ਨੇ ਗੋਲੀ ਮਾਰ ਦਿੱਤੀ ਸੀ। ਇਨ੍ਹਾਂ ਭਿਆਨਕ ਅੱਤਵਾਦੀ ਹਮਲਿਆਂ ਵਿਚ ਲਗਭਗ 164 ਲੋਕ ਮਾਰੇ ਗਏ ਅਤੇ 600 ਤੋਂ ਵੱਧ ਜ਼ਖਮੀ ਹੋ ਗਏ।