ਮੁਖਤਾਰ ਅੰਸਾਰੀ ਮਾਮਲਾ:ਭਾਜਪਾ ਨੇ ਆਸ ਪ੍ਰਗਟਾਈ ਕਿ ਪੰਜਾਬ ਸਰਕਾਰ ਨਹੀਂ ਪਾਵੇਗੀ ਅੜਿੱਕਾ - ਵਨੀਤ ਜੋਸ਼ੀ
🎬 Watch Now: Feature Video
ਚੰਡੀਗੜ੍ਹ :ਕੋਰਟ ਦੇ ਆਦੇਸ਼ਾਂ ਤੋਂ ਬਾਅਦ ਆਖਿਰਕਾਰ ਮੁਖਤਾਰ ਅੰਸਾਰੀ ਨੂੰ ਯੂਪੀ ਭੇਜਣ ਵਾਸਤੇ ਪੰਜਾਬ ਰਾਜ਼ੀ ਹੋ ਗਿਆ। ਯੂਪੀ ਨੂੰ ਲਿਖੇ ਗਏ ਪੱਤਰ ਵਿਚ ਅੱਠ ਤਰੀਕ ਤਕ ਮੁਖਤਾਰ ਅੰਸਾਰੀ ਨੂੰ ਲਿਜਾਣ ਬਾਰੇ ਕਿਹਾ ਗਿਆ ਹੈ। ਜੇ ਸੁਪਰ ਪ੍ਰਤੀਕਿਰਿਆ ਦਿੰਦੇ ਭਾਜਪਾ ਲੀਡਰ ਵਨੀਤ ਜੋਸ਼ੀ ਨੇ ਕਿਹਾ ਕਿ ਮੁਖ਼ਤਾਰ ਅਨਸਾਰੀ ਇਕ ਡੌਨ, ਇਕ ਗੁੰਡਾ ਹੈ ਪਰ ਮੁੱਖ ਮੰਤਰੀ ਦੱਸਣ ਕਿ ਉਹ ਕਿਹੜੀ ਯਾਰੀ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਾਨੂੰਨ ਲਾਗੂ ਕਰਨ ਵਿੱਚ ਅਦਾਲਤਾ ਆਪਣੀ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ ਅਤੇ ਹੁਣ ਇਹ ਉਮੀਦ ਕਰਦੇ ਹਾਂ ਕਿ ਪਹਿਲਾਂ ਦੀ ਤਰ੍ਹਾਂ ਪੰਜਾਬ ਸਰਕਾਰ ਕੋਈ ਕਾਨੂੰਨੀ ਅੜਿੱਕਾ ਇਸ ਵਿੱਚ ਪੈਦਾ ਨਹੀਂ ਕਰੇਗੀ ।