ਮੋਹਾਲੀ ਪੁਲਿਸ ਨੇ 14 ਗ੍ਰਾਮ ਹੈਰੋਇਨ ਸਣੇ 1 ਤਸਕਰ ਕੀਤਾ ਕਾਬੂ - ਮੋਹਾਲੀ ਪੁਲਿਸ
🎬 Watch Now: Feature Video
ਮੋਹਾਲੀ: ਸਥਾਨਕ ਸਿਟੀ ਪੁਲਿਸ ਨੇ 14 ਗ੍ਰਾਮ ਹੈਰੋਇਨ ਸਣੇ 1 ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਉਮਾ ਦੇਵੀ ਨੇ ਦੱਸਿਆ ਕਿ ਪੁਲਿਸ ਵੱਲੋਂ ਫੋਕਲ ਪੁਆਇੰਟ ਵਿੱਚ ਗਸ਼ਤ ਕੀਤੀ ਜਾ ਰਿਹਾ ਸੀ, ਜਿਸ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਇੱਕ ਵਿਅਕਤੀ ਤੋਂ ਪੁੱਛਗਿਛ ਕੀਤੀ। ਵਿਅਕਤੀ ਦੀ ਤਲਾਸ਼ੀ ਦੌਰਾਨ ਪੁਲਿਸ ਨੇ 14 ਗ੍ਰਾਮ ਹੈਰੋਇਨ ਉਸ ਕੋਲੋਂ ਬਰਾਮਦ ਕੀਤੀ। ਮੁਲਜ਼ਮ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇਂ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ।