ਮੋਗਾ 'ਚ 'ਆਪ' ਅਤੇ ਅਕਾਲੀਆਂ ਦਾ ਸਾਥ ਛੱਡ ਲੋਕਾਂ ਨੇ ਕਾਂਗਰਸ ਦਾ ਫੜਿਆ ਪੱਲਾ - ਮੋਗਾ
🎬 Watch Now: Feature Video

ਮੋਗਾ: ਹਲਕਾ ਨਿਹਾਲ ਸਿੰਘ ਵਾਲਾ 'ਚ ਕਰੀਬ 150 ਤੋਂ 200 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਕਾਂਗਰਸ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਮੁੱਖ ਬੁਲਾਰੇ ਪਰਮਿੰਦਰ ਡਿੰਪਲ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਇਹ ਪਰਿਵਾਰ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਹਨ। ਉਨ੍ਹਾਂ ਇਹ ਭਰੋਸਾ ਦਵਾਇਆ ਕਿ ਜਿਸ ਉੱਮੀਦ ਨਾਲ ਪਰਿਵਾਰਾਂ ਨੇ ਕਾਂਗਰਸ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ ਹੈ ਉਸ ਉੱਮੀਦ 'ਤੇ ਕੈਪਟਨ ਸਰਕਾਰ ਜ਼ਰੂਰ ਪੂਰੀ ਉੱਤਰੇਗੀ। ਡਿੰਪਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਪਾਰਟੀ 'ਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।