ਲੁਧਿਆਣਾ ਦੀ ਤਰਜ 'ਤੇ ਸੰਗਰੂਰ ਵਿੱਚ ਵੀ ਖੁੱਲ੍ਹਿਆ ਸਸਤੀਆਂ ਦਵਾਈਆਂ ਦਾ ਮੋਦੀਖਾਨਾ - Sangrur Modi khana
🎬 Watch Now: Feature Video
ਸੰਗਰੂਰ: ਲੁਧਿਆਣਾ ਦੇ ਵਿੱਚ ਸਸਤੀ ਦਵਾਈਆਂ ਦਾ ਮੋਦੀਖ਼ਾਨਾ ਖੋਲ੍ਹਣ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਦਵਾਈਆਂ ਦੇ ਰੇਟ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਭਰ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ। ਉਸੇ ਲੜੀ ਤਹਿਤ ਸੰਗਰੂਰ ਵਿੱਚ ਵੀ ਇੱਕ ਸਮਾਜਸੇਵੀ ਨੇ ਨਾਨਕਿਆਣਾ ਚੌਕ ਵਿੱਚ ਸਸਤੀਆਂ ਦਵਾਈਆਂ ਦਾ ਮੋਦੀ ਖਾਨਾ ਖੋਲ੍ਹਿਆ ਹੈ। ਇਸ ਦੇ ਵਿੱਚ ਬਰੈਂਡਿਡ ਕੰਪਨੀਆਂ ਦੀਆਂ ਜੈਨਰਿਕ ਦਵਾਈਆਂ ਰੱਖੀਆਂ ਜਾਣਗੀਆਂ ਜੋ ਕਿ ਲੋਕਾਂ ਨੂੰ ਸਸਤੇ ਰੇਟਾਂ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ।