ਵਿਧਾਇਕ ਰਾਜ ਕੁਮਾਰ ਨੇ ਸਿਵਲ ਹਸਪਤਾਲ ਨੂੰ ਪੀ.ਪੀ.ਈ ਕਿੱਟਾਂ ਕੀਤੀਆ ਭੇਂਟ - ਐਮਐਲਏ ਰਾਜ ਕੁਮਾਰ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6999563-thumbnail-3x2-hsp.jpg)
ਹੁਸ਼ਿਆਰਪੁਰ: ਲੋਕਾਂ ਵਿੱਚ ਜਾਗਰੂਕਤਾ ਤੇ ਸਾਵਧਾਨੀਆਂ ਦੀ ਬਦੌਲਤ ਜ਼ਿਲ੍ਹਾ ਹੁਸ਼ਿਆਰਪੁਰ ਕੋਰੋਨਾ ਮੁਕਤ ਹੋਣ ਵੱਲ ਵੱਧ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਚੱਬੇਵਾਲ ਦੇ ਐਮਐਲਏ ਰਾਜ ਕੁਮਾਰ ਨੇ ਪੀਪੀਈ ਕਿੱਟਾਂ ਤੇ ਸਰਜੀਕਲ ਮਾਸਕ ਭੇਂਟ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਵਿਰੁੱਧ ਲੜਨ ਵਾਲੇ ਸਾਰੇ ਅਦਾਰਿਆਂ ਦੀ ਸ਼ਲਾਘਾ ਕੀਤੀ। ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਨੇ ਕਿਹਾ ਕਿ ਜੇਕਰ ਹੁਸ਼ਿਆਰਪੁਰ ਵਾਸੀ ਇਸੇ ਤਰ੍ਹਾਂ ਸਰਕਾਰ ਦੀ ਹਿਦਾਇਤਾਂ ਦੀ ਪਾਲਣਾ ਕਰਨਗੇ ਤਾਂ ਇੱਕ ਦਿਨ ਇਸ ਮਹਾਂਮਾਰੀ ਤੋਂ ਨਿਜਾਤ ਪਾਈ ਜਾ ਸਕਦੀ ਹੈ।