ਵਿਧਾਇਕ ਨੇ ਜੰਗਲਾਤ ਵਿਭਾਗ 'ਤੇ ਧਾਂਦਲੀ ਦੇ ਦੋਸ਼ ਲਾਏ - ਬੈਂਚ ਹਸਪਤਾਲ ਵੱਲੋਂ ਡੋਨੇਟ ਕੀਤੇ ਗਏ
🎬 Watch Now: Feature Video
ਪਠਾਨਕੋਟ: ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ ਸਰਨਾ ਵਿਖੇ ਜੰਗਲਾਤ ਵਿਭਾਗ ਵੱਲੋਂ ਬਣਾਏ ਗਏ ਨੇਚਰ ਪਾਰਕ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜੰਗਲਾਤ ਵਿਭਾਗ ਉੱਤੇ ਨੇਚਰ ਪਾਰਕ ਵਿੱਚ ਲਾਏ ਬੈਂਚਾਂ ਨੂੰ ਲੈ ਕੇ ਧਾਂਦਲੀ ਦੇ ਦੋਸ਼ ਲਾਏ। ਵਿਧਾਇਕ ਨੇ ਕਿਹਾ ਕਿ ਇਹ ਬੈਂਚ ਇੱਕ ਹਸਪਤਾਲ ਵੱਲੋਂ ਡੋਨੇਟ ਕੀਤੇ ਗਏ ਸਨ ਪਰ ਜੰਗਲਾਤ ਵਿਭਾਗ ਨੇ ਇਨ੍ਹਾਂ ਬੈਂਚਾਂ ਨੂੰ ਸਰਕਾਰੀ ਖ਼ਰਚੇ ਵਿੱਚ ਪਾਇਆ ਹੈ ਜਿਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਨੂੰ ਵੀ ਕੀਤੀ ਜਾਵੇਗੀ। ਦੂਜੇ ਪਾਸੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਮੰਨਿਆ ਕਿ ਬੈਂਚ ਹਸਪਤਾਲ ਵੱਲੋਂ ਡੋਨੇਟ ਕੀਤੇ ਗਏ ਸਨ, ਜਿਨ੍ਹਾਂ 'ਤੇ ਗ਼ਲਤੀ ਨਾਲ ਜੰਗਲਾਤ ਵਿਭਾਗ ਦਾ ਨਾਂਅ ਲਿਖਿਆ ਗਿਆ ਹੈ।