ਤਰਨਤਾਰਨ ਤੋਂ ਪਰਵਾਸੀ ਮਜ਼ਦੂਰਾਂ ਨੂੰ ਭੇਜਿਆ ਰਾਜਸਥਾਨ
🎬 Watch Now: Feature Video
ਤਰਨਤਾਰਨ: ਰਾਜਸਥਾਨ ਤੋਂ ਪੰਜਾਬ ਕੰਮ ਕਰਨ ਆਏ ਪਰਵਾਸੀ ਮਜ਼ਦੂਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਪਸ ਭੇਜਿਆ ਗਿਆ। ਕੋਰੋਨਾ ਮਹਾਂਮਾਰੀ ਕਰਕੇ ਹੋਏ ਲੌਕਡਾਉਨ ਕਾਰਨ ਉਹ ਇੱਥੇ ਹੀ ਰੁਕੇ ਹੋਏ ਸਨ। ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਉਣ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ। ਪੰਜਾਬ ਰੋਡਵੇਜ਼ ਦੀ ਬੱਸ ਰਾਹੀਂ ਇਨ੍ਹਾਂ 23 ਮਜ਼ਦੂਰਾਂ ਨੂੰ ਰਾਜਸਥਾਨ ਵਾਪਸ ਰਵਾਨਾ ਕਰ ਦਿੱਤਾ ਗਿਆ। ਇਸ ਬਾਰੇ ਨਾਇਬ ਤਹਿਸੀਲਦਾਰ ਕਰਨਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਅੱਜ 19 ਔਰਤਾਂ ਅਤੇ ਮਰਦਾਂ ਸਮੇਤ 4 ਬੱਚਿਆਂ ਨੂੰ ਖਾਣ-ਪੀਣ ਦੇ ਸਮਾਨ ਸਮੇਤ ਰਾਜਸਥਾਨ ਵਾਪਸ ਰਵਾਨਾ ਭੇਜਿਆ ਗਿਆ।