2022 ‘ਚ ਜਿੱਤੇਗਾ ਸ਼੍ਰੋਮਣੀ ਅਕਾਲੀ ਦਲ - Shiromani Akali Dal-BSP alliance
🎬 Watch Now: Feature Video
ਪਟਿਆਲਾ: ਸ਼੍ਰੋਮਣੀ ਅਕਾਲੀ ਦਲ-ਬਸਪਾ ਦਾ ਗੱਠਜੋੜ (Shiromani Akali Dal-BSP alliance) 2022 ਵਿੱਚ ਪੰਜਾਬ ਅੰਦਰ ਸਰਕਾਰ ਬਣਾਉਣ ਦਾ ਦਾਅਵਾ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ (ਨ) ਹਰਪਾਲ ਜੁਨੇਜਾ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪੰਜਾਬੀਆਂ ਦੀ ਜੇਕਰ ਕੋਈ ਪਾਰਟੀ ਹੈ ਤਾਂ ਉਹ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ (Shiromani Akali Dal) ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਕਾਂਗਰਸ ਸਰਕਾਰ (Congress Government) ਤੋਂ ਇਸ ਕਦਰ ਦੁੱਖੀ ਹਨ, ਕਿ 2022 ਦੀਆਂ ਚੋਣਾ ਵਿੱਚ ਇਸ ਦਾ ਜਵਾਬ ਕਾਂਗਰਸ ਨੂੰ ਪੰਜਾਬ ਦੀ ਸੱਤਾ ਤੋਂ ਬਾਹਰ ਕਰਕੇ ਦੇਣਗੇ।