thumbnail

By

Published : May 16, 2021, 4:19 PM IST

ETV Bharat / Videos

ਉਮੀਦ ਐੱਨਜੀਓ ਨੇ ਦਿੱਤੀਆਂ ਕੋਰੋਨਾ ਵਾਇਰਸ ਨਾਲ ਲੜਨ ਲਈ ਦਵਾਈਆਂ

ਗਿੱਦੜਬਾਹਾ: ਜਿੱਥੇ ਦੇਸ਼ ਵਿੱਚ ਕੋਰੋਨਾ ਆਪਣਾ ਕਹਿਰ ਦਿਖਾ ਰਿਹਾ ਹੈ। ਉੱਥੇ ਹੀ ਸਮਾਜਿਕ ਸੰਸਥਾਵਾਂ ਵੀ ਕੋਰੋਨਾ ਮਰੀਜ਼ਾਂ ਦੀ ਸੇਵਾ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੀਆ ਹਨ। ਇਸੇ ਤਹਿਤ ਉਮੀਦ ਐਨਜੀਓ ਵੱਲੋਂ ਮੁਫ਼ਤ ਦਵਾਇਆ ਵੰਡ ਕੇ ਸੇਵਾ ਨਿਭਾਈ ਗਈ। ਮੌਕੇ ਤੇ ਜਾਣਕਾਰੀ ਦਿੰਦੇ ਹੋਏ ਉਮੀਦ ਐਨਜੀਓ ਦੀ ਸੰਸਥਾਪਕ ਨਰਾਇਣ ਸਿੰਗਲਾ ਨੇ ਦੱਸਿਆ, ਕਿ ਕੋਰੋਨਾ ਵਾਇਰਸ ਨਾਲ ਲੜਨ ਲਈ ਜ਼ਰੂਰੀ ਦਵਾਈਆਂ ਗਿੱਦੜਬਾਹਾ ਦੇ ਐੱਸ ਐੱਮ ਓ ਪਰਵਜੀਤ ਸਿੰਘ ਗੁਲਾਟੀ ਨੂੰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਕੋਰੋਨਾ ਵਾਇਰਸ ਚੱਲਦਾ ਹੈ। ਓਨੀ ਦੇਰ ਤੱਕ ਉਮੀਦ ਐੱਨਜੀਓ ਜ਼ਰੂਰਤਮੰਦਾਂ ਦੀ ਹਰ ਮਦਦ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਉਮੀਦ ਐੱਨਜੀਓ ਜਲਦ ਹੀ ਇੱਕ ਐਂਬੂਲੈਂਸ ਲਿਆ, ਕੇ ਜ਼ਰੂਰਤਮੰਦਾਂ ਲਈ ਸੇਵਾ ਵਿੱਚ ਲਗਾ ਰਹੀ ਹੈ। ਇਸ ਮੌਕੇ ਤੇ ਡਾ ਧੀਰੇਂਦਰ ਗਰਗ ਅਤੇ ਐਸਐਮਓ ਪਰਵਜੀਤ ਸਿੰਘ ਗੁਲਾਟੀ ਨੇ ਦੱਸਿਆ, ਕਿ ਉਮੀਦ ਐੱਨਜੀਓ ਵੱਲੋਂ ਸਮੇਂ ਸਮੇਂ ਤੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਮੀਦ ਐੱਨਜੀਓ ਵੱਲੋਂ ਜਿੱਥੇ ਕੋਰੋਨਾ ਵਾਇਰਸ ਦੇ ਮਰੀਜਾਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਉੱਥੇ ਹੀ ਅੱਜ ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਨਾਲ ਲੜਨ ਲਈ ਦਵਾਈਆਂ ਵੀ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਮੁਹੱਈਆ ਕਰਵਾਈਆਂ ਹਨ। ਡਾ ਨਰਿੰਦਰ ਗਰਗ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਉਮੀਦ ਐੱਨਜੀਓ ਕੋਰੋਨਾ ਮਹਾਂਮਾਰੀ ਦੀਆਂ ਦਵਾਈਆਂ ਲੈ ਕੇ ਪਹੁੰਚੀ ਹੈ। ਜਿਸ ਨਾਲ ਸਾਨੂੰ ਬਹੁਤ ਜ਼ਿਆਦਾ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਉਮੀਦ ਐਨਜੀਓ ਦਿਨ ਰਾਤ ਕੋਰੋਨਾ ਮਰੀਜ਼ਾਂ ਦੀ ਸੇਵਾ ਕਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦ ਐੱਨਜੀਓ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਦਾਖ਼ਲ ਮਰੀਜ਼ਾਂ ਨੂੰ ਸਵੇਰੇ ਸ਼ਾਮ ਖਾਣਾ ਤਾਂ ਪਹੁੰਚਦੇ ਹਨ ਨਾਲ ਹੀ ਨਾਰੀਅਲ ਜੂਸ ਅਤੇ ਹੋਰ ਜੂਸ ਦੀ ਵੀ ਸੇਵਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਹੋਰ ਵੀ ਜ਼ਿਆਦਾ ਵੈਕਸੀਨ ਆ ਚੁੱਕੀ ਹੈ। ਅਠਾਰਾਂ ਤੋਂ ਪਨਤਾਲੀ ਸਾਲ ਦੀ ਉਮਰ ਦੇ ਵਿੱਚ ਲੋਕਾਂ ਨੂੰ ਵੀ ਵੈਕਸੀਨ ਦਿੱਤੀ ਜਾਵੇਗੀ। ਇਹ ਵੈਕਸੀਨ ਸਿਵਲ ਹਸਪਤਾਲ ਵਿੱਚ ਨਹੀਂ ਮੰਡੀ ਵਾਲੀ ਧਰਮਸ਼ਾਲਾ ਵਿੱਚ ਲੱਗੇਗੀ। ਕਿਉਂਕਿ ਸਿਵਲ ਹਸਪਤਾਲ ਵਿਚ ਕੋਰੋਨਾ ਸੈਂਟਰ ਬਣਾ ਦਿੱਤਾ ਗਿਆ ਹੈ ।ਐਸਐਮਓ ਪਰਵਜੀਤ ਸਿੰਘ ਗੁਲਾਟੀ ਨੇ ਦੱਸਿਆ, ਕਿ ਉਮੀਦ ਐੱਨਜੀਓ ਵੱਲੋਂ ਸਮੇਂ ਸਮੇਂ ਤੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾਂ ਰਹੀ ਹੈ। ਉਨ੍ਹਾਂ ਕਿਹਾ ਕਿ ਉਮੀਦ ਐੱਨਜੀਓ ਵੱਲੋਂ ਜਿੱਥੇ ਕੋਰੋਨਾ ਵਾਇਰਸ ਦੇ ਮਰੀਜਾਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਉੱਥੇ ਹੀ ਅੱਜ ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਨਾਲ ਲੜਨ ਲਈ ਦਵਾਈਆਂ ਵੀ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਚ ਮੁਹੱਈਆ ਕਰਵਾਈਆਂ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.