ਤੇਰਾ ਤੇਰਾ ਹੱਟੀ ਨੇ ਤੀਜੀ ਵਰੇਗੰਡ ਮੌਕੇ ਲਾਇਆ ਮੇਡਿਕਲ ਕੈਂਪ - ਮੁਫ਼ਤ ਬੂਟਿਆਂ ਦਾ ਲੰਗਰ ਲਾਇਆ
🎬 Watch Now: Feature Video
ਜਲੰਧਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਆਗਮਨ ਪੁਰਬ ਮੌਕੇ ਸ਼ਹਿਰ ਵਿੱਚ ਸ਼ੁਰੂ ਹੋਈ ਤੇਰਾ ਤੇਰਾ ਹੱਟੀ ਨੇ ਸੋਮਵਾਰ ਮੁਫ਼ਤ ਮੈਡੀਕਲ ਜਾਂਚ ਕੈਂਪ ਅਤੇ ਮੁਫ਼ਤ ਬੂਟਿਆਂ ਦਾ ਲੰਗਰ ਲਾਇਆ। ਕੈਂਪ ਦੌਰਾਨ ਡਾ. ਸਲੀਮ ਨੇ ਲੋਕਾਂ ਨੂੰ ਘਰ 'ਚ ਬੈਠ ਕੇ ਕਰਨ ਵਾਲੇ ਇਲਾਜ ਵੀ ਦੱਸੇ। ਕੈਂਪ ਵਿੱਚ ਜਲੰਧਰ ਵੈਸਟ ਤੋਂ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਵੀ ਵਿਸ਼ੇਸ਼ ਤੌਰ 'ਤੇ ਪੁੱਜੇ। ਉਨ੍ਹਾਂ ਤੇਰਾ ਤੇਰਾ ਹੱਟੀ ਦੇ ਪੂਰੇ ਪਰਿਵਾਰ ਨੂੰ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਜਿਹਾ ਉਦਮ ਕਰਨ ਅਤੇ ਹੱਟੀ ਦੇ ਦੋ ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਸੇਵਾ ਕਰਨ ਦੀ ਅਪੀਲ ਵੀ ਕੀਤੀ। ਕੈਂਪ 'ਚ 200 ਦੇ ਕਰੀਬ ਮਰੀਜ਼ਾਂ ਦਾ ਚੈਕਅਪ ਕੀਤਾ ਗਿਆ।